GTA News Media

Top Info Bar
22.1°C Toronto Loading date...
Canada

ਕੈਨੇਡਾ ਯੂਕਰੇਨ ਨੂੰ ਦਵੇਗਾ $60 ਮਿਲੀਅਨ ਦੀ ਸਹਾਇਤਾ

ਕੈਨੇਡਾ ਯੂਕਰੇਨ ਨੂੰ ਦਵੇਗਾ $60 ਮਿਲੀਅਨ ਦੀ ਸਹਾਇਤਾ
Share this post via:

ਰੱਖਿਆ ਮੰਤਰੀ ਬਿਲ ਬਲੇਅਰ ਨੇ ਕਿਹਾ ਕਿ ਕੈਨੇਡਾ ਯੂਕਰੇਨ ਨੂੰ F-16 ਲੜਾਕੂ ਜਹਾਜ਼ ਸਬੰਧੀ ਸਪਲਾਈਜ਼ ਵਿਚ ਮਦਦ ਲਈ 60 ਮਿਲੀਅਨ ਡਾਲਰ ਦਵੇਗਾ ਅਤੇ ਇਹ ਪੈਸਾ ਯੂਕਰੇਨ ਨੂੰ F-16 ਲੜਾਕੂ ਜਹਾਜ਼ ਦੇ ਸਪੇਅਰ ਪਾਰਟ ਅਤੇ ਅਸਲਾ ਖ਼ਰੀਦਣ ਵਿਚ ਮਦਦ ਕਰੇਗਾ।

ਬਲੇਅਰ ਨੇ ਇਹ ਐਲਾਨ ਬਰਸਲਜ਼ ਵਿਚ ਹੋਣ ਵਾਲੀ ਨਾਟੋ ਦੀ ਬੈਠਕ ਤੋਂ ਪਹਿਲਾਂ ਕੀਤਾ ਹੈ। ਬਲੇਅਰ ਦਾ ਕਹਿਣਾ ਹੈ ਕਿ ਨਵੀਨਤਮ ਯੋਗਦਾਨ ਯੂਕਰੇਨੀ ਪਾਇਲਟਾਂ ਨੂੰ F-16 ਉਡਾਉਣ ਲਈ ਸਿਖਲਾਈ ਦੇਣ ਲਈ ਪਿਛਲੇ ਮਹੀਨੇ ਦੇ ਐਲਾਨ ‘ਤੇ ਆਧਾਰਿਤ ਹੈ।

ਰੂਸ ਵੱਲੋਂ ਯੂਕਰੇਨ ‘ਤੇ ਕੀਤੀ ਫ਼ੌਜੀ ਚੜ੍ਹਾਈ ਨੂੰ ਕਰੀਬ ਦੋ ਸਾਲ ਪੂਰੇ ਹੋਣ ਦੌਰਾਨ, ਬਲੇਅਰ ਨੇ ਕਿਹਾ ਕਿ ਕੈਨੇਡਾ ਯੂਕਰੇਨ ਦਾ ਸਮਰਥਨ ਕਰਨ ਲਈ ਸਹਿਯੋਗੀਆਂ ਅਤੇ ਭਾਈਵਾਲਾਂ ਨਾਲ ਆਪਣੇ ਤਾਲਮੇਲ ਅਤੇ ਸਹਿਯੋਗ ਨੂੰ ਹੋਰ ਡੂੰਘਾ ਕਰਨ ਲਈ ਵਚਨਬੱਧ ਹੈ।