GTA News Media

Top Info Bar
22.1°C Toronto Loading date...
Canada Featured

ਕੈਨੇਡਾ ਵਿਚ ਊਬਰ ਰਾਂਹੀ ਸਫਰ ਕਰਨ ਵਾਲੇ, ਟ੍ਰਿਪ ਦੀ ਆਡੀਓ ਕਰ ਸਕਣਗੇ ਰਿਕਾਰਡ

ਕੈਨੇਡਾ ਵਿਚ ਊਬਰ ਰਾਂਹੀ ਸਫਰ ਕਰਨ ਵਾਲੇ, ਟ੍ਰਿਪ ਦੀ ਆਡੀਓ ਕਰ ਸਕਣਗੇ ਰਿਕਾਰਡ
Share this post via:

Uber Technologies inc. ਵੱਲੋਂ ਬੁੱਧਵਾਰ ਨੂੰ ਕੈਨੇਡਾ ਵਿੱਚ ਇੱਕ ਨਵਾਂ ਫ਼ੀਚਰ ਸ਼ੁਰੂ ਕੀਤਾ ਗਿਆ ਹੈ, ਜਿਸ ਰਾਹੀਂ ਸਵਾਰੀਆਂ ਅਤੇ ਡਰਾਈਵਰ ਆਪਣੀਆਂ ਯਾਤਰਾਵਾਂ ਦੀ ਆਡੀਓ ਰਿਕਾਰਡ ਕਰ ਸਕਣਗੇ। ਕੰਪਨੀ ਨੇ ਦੱਸਿਆ ਕਿ ਪਿਛਲੇ ਸਾਲ ਨਵੰਬਰ ਵਿਚ ਕੈਲਗਰੀ ਵਿਚ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ। ਨਵੇਂ ਫ਼ੀਚਰ ਦਾ ਉਦੇਸ਼ ਸੁਰੱਖਿਆ ਨੂੰ ਹੁਲਾਰਾ ਦੇਣਾ ਹੈ। ਇਹ ਟੂਲ ਸਵਾਰੀਆਂ ਅਤੇ ਡਰਾਈਵਰਾਂ ਨੂੰ ਊਬਰ ਦੀ ਐਪ ਰਾਹੀਂ ਆਪਣੀ ਯਾਤਰਾ ਦੀ ਆਡੀਓ ਨੂੰ ਰਿਕਾਰਡ ਕਰਨ ਦੀ ਇਜਾਜ਼ਤ ਦਿੰਦਾ ਹੈ। ਜੇ ਕਿਸੇ ਡਰਾਈਵਰ ਨੇ ਆਡੀਓ ਰਿਕਾਰਡਿੰਗ ਸੈੱਟ ਕੀਤੀ ਹੋਈ ਹੈ ਤਾਂ ਸਵਾਰੀਆਂ ਨੂੰ ਟ੍ਰਿਪ ਤੋਂ ਪਹਿਲਾਂ ਸੂਚਿਤ ਕੀਤਾ ਜਾਵੇਗਾ ਕਿ ਡਰਾਈਵਰ ਕੋਲ ਟ੍ਰਿਪ ਦੀ ਆਡੀਓ ਰਿਕਾਰਡ ਹੋ ਸਕਦੀ ਹੈ।

ਐਪ ਦੁਆਰਾ ਰਿਕਾਰਡ ਕੀਤੀਆਂ ਗਈਆਂ ਰਿਕਾਰਡਿੰਗਾਂ ਲੌਕ ਹੋਣਗੀਆਂ, ਡਰਾਈਵਰ, ਸਵਾਰੀਆਂ ਕੋਈ ਸੁਰੱਖਿਆ ਸਮੱਸਿਆ ਦੀ ਸਥਿਤੀ ਤੋਂ ਬਗ਼ੈਰ, ਆਡੀਓ ਤੱਕ ਪਹੁੰਚ ਨਹੀਂ ਕਰ ਸਕਦੇ। ਜੇਕਰ ਕੋਈ ਸੁਰੱਖਿਆ ਘਟਨਾ ਰਿਪੋਰਟ ਹੁੰਦੀ ਹੈ, ਤਾਂ ਉਪਭੋਗਤਾ ਆਡੀਓ ਫਾਈਲ ਨੂੰ ਰਿਪੋਰਟ ਨਾਲ ਨੱਥੀ ਕਰ ਸਕੇਗਾ ਅਤੇ ਇਸਨੂੰ ਊਬਰ ਦੀ ਸੁਰੱਖਿਆ ਟੀਮ ਨਾਲ ਸਾਂਝਾ ਕਰ ਸਕੇਗਾ ਅਤੇ ਬਣਦੀ ਕਾਰਵਾਈ ਨਿਰਧਾਰਿਤ ਕੀਤੀ ਜਾਵੇਗੀ।