GTA News Media

Top Info Bar
22.1°C Toronto Loading date...
Canada Featured

ਕੈਨੇਡਾ ਵਿਚ ਟੈਂਪਰੇਰੀ ਰੈਜ਼ੀਡੈਂਟਸ ਨੂੰ ਕੋਵਿਡ ਦੌਰਾਨ ਮਿਲੀ ਬਾਇਓਮੈਟ੍ਰਿਕਸ ਦੀ ਛੋਟ ਖ਼ਤਮ

ਕੈਨੇਡਾ ਵਿਚ ਟੈਂਪਰੇਰੀ ਰੈਜ਼ੀਡੈਂਟਸ ਨੂੰ ਕੋਵਿਡ ਦੌਰਾਨ ਮਿਲੀ ਬਾਇਓਮੈਟ੍ਰਿਕਸ ਦੀ ਛੋਟ ਖ਼ਤਮ
Share this post via:

ਕੋਵਿਡ-19 ਦੌਰਾਨ ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਕੈਨੇਡਾ ਵਿੱਚ ਮੌਜੂਦ ਟੈਂਪਰੇਰੀ ਰੈਜ਼ੀਡੈਂਟਸ ਨੂੰ ਬਾਇਓਮੈਟ੍ਰਿਕਸ ਤੋਂ ਦਿੱਤੀ ਛੋਟ ਖ਼ਤਮ ਕਰ ਦਿੱਤੀ ਗਈ ਹੈ। ਹੁਣ ਇਹਨਾਂ ਬਿਨੈਕਾਰਾਂ ਨੂੰ ਆਪਣੀ ਅਰਜ਼ੀ ਲਈ ਬਾਇਓਮੈਟ੍ਰਿਕਸ ਕਰਾਉਣੀ ਪਵੇਗੀ। ਮੰਤਰਾਲੇ ਵੱਲੋਂ 23 ਫ਼ਰਵਰੀ ਤੋਂ ਬਾਅਦ ਅਰਜ਼ੀ ਦੇਣ ਵਾਲੇ ਬਿਨੈਕਾਰਾਂ ਨੂੰ ਬਾਇਓਮੈਟ੍ਰਿਕਸ ਕਰਾਉਣ ਨੂੰ ਕਿਹਾ ਗਿਆ ਹੈ। ਟੈਂਪਰੇਰੀ ਰੈਜ਼ੀਡੈਂਟਸ ਦੀ ਸ਼੍ਰੇਣੀ ਵਿੱਚ ਸਟੱਡੀ ਵੀਜ਼ਾ, ਵਰਕ ਪਰਮਿਟ ਦੀ ਅਰਜ਼ੀ ਜਾਂ ਐਕਸਟੈਂਸ਼ਨ ਦੀ ਅਰਜ਼ੀ ਸ਼ਾਮਿਲ ਹੈ।

15 ਜੁਲਾਈ, 2020 ਨੂੰ ਇਮੀਗ੍ਰੇਸ਼ਨ, ਰਿਫ਼ਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਕੈਨੇਡਾ ਦੇ ਅੰਦਰ ਟੈਂਪਰੇਰੀ ਰੈਜ਼ੀਡੈਂਟਸ ਲਈ ਅਰਜ਼ੀ ਦੇਣ ਵਾਲੇ ਵਿਅਕਤੀਆਂ ਨੂੰ ਬਾਇਓਮੈਟ੍ਰਿਕਸ ਦੇਣ ਤੋਂ ਛੋਟ ਦੇਣ ਲਈ ਨੀਤੀ ਕੋਵਿਡ-19 ਮਹਾਂਮਾਰੀ ਦੇ ਦੌਰਾਨ ਲਿਆਂਦੀ ਗਈ ਸੀ।ਬਾਇਓਮੈਟ੍ਰਿਕਸ ਵਿੱਚ ਅੱਖਾਂ ਅਤੇ ਉਂਗਲੀਆਂ ਨੂੰ ਸਕੈਨ ਕੀਤਾ ਜਾਂਦਾ ਹੈ ਜਿਸਦੀ ਮਦਦ ਨਾਲ ਬਿਨੈਕਾਰਾਂ ਦੇ ਅਪਰਾਧਿਕ ਦੋਸ਼ਾਂ , ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਆਦਿ ਬਾਰੇ ਪਤਾ ਲਗਾਇਆ ਜਾਂਦਾ ਹੈ। ਬਾਇਓਮੈਟ੍ਰਿਕਸ 10 ਸਾਲਾਂ ਲਈ ਵੈਲਿਡ ਹੁੰਦੀ ਹੈ। ਬਿਨੈਕਾਰ ਪੂਰੇ ਕੈਨੇਡਾ ਵਿੱਚ 70 ਤੋਂ ਵੱਧ ਸਰਵਿਸ ਕੈਨੇਡਾ ਸੈਂਟਰ ਕਲੈਕਸ਼ਨ ਸਾਈਟਾਂ ਵਿੱਚੋਂ ਕਿਸੇ ਵੀ ਥਾਂ ‘ਤੇ ਆਪਣੇ ਬਾਇਓਮੈਟ੍ਰਿਕਸ ਦੇ ਸਕਦੇ ਹਨ। ਬਿਨੈਕਾਰਾਂ ਨੂੰ ਬਾਇਓਮੈਟ੍ਰਿਕਸ ਕਲੈਕਸ਼ਨ ਸਾਈਟ ‘ਤੇ ਜਾਣ ਤੋਂ ਪਹਿਲਾਂ ਅਪਾਇੰਟਮੈਂਟ ਬੁੱਕ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਬਾਇਓਮੈਟ੍ਰਿਕਸ ਦੀ ਫ਼ੀਸ 85 ਡਾਲਰ ਹੈ।