GTA News Media

Top Info Bar
22.1°C Toronto Loading date...
Canada

ਕੈਨੇਡਾ ਵਿੱਚ ਸਿੱਖ ਹੈਰੀਟੇਜ ਦੀ ਹੋਈ ਸ਼ੁਰੂਆਤ

ਕੈਨੇਡਾ ਵਿੱਚ ਸਿੱਖ ਹੈਰੀਟੇਜ ਦੀ ਹੋਈ ਸ਼ੁਰੂਆਤ
Share this post via:

ਕੈਨੇਡਾ ਵਿੱਚ ਸਿੱਖ ਹੈਰੀਟੇਜ ਮੰਥ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਓਨਟੇਰੀਓ ਪ੍ਰੋਵਿੰਸ ਵਿੱਚ ਹੋਈ ਸੀ । ਮੌਜੂਦਾ NDP ਲੀਡਰ ਜਗਮੀਤ ਸਿੰਘ , ਜੋ ਕਿ 2013 ਦੌਰਾਨ ਓਨਟੇਰੀਓ ਪ੍ਰੋਵਿੰਸ ਵਿੱਚ ਐਮਪੀਪੀ ਸਨ , ਵੱਲੋਂ ਅਪ੍ਰੈਲ ਮਹੀਨੇ ਨੂੰ ਸਿੱਖ ਹੈਰੀਟੇਜ ਮੰਥ ਵਜੋਂ ਮਨਾਉਣ ਲਈ ਮਤਾ ਲਿਆਂਦਾ ਗਿਆ ਸੀ । ਇਸ ਮਤੇ ਦੇ ਪਾਸ ਹੋਣ ਨਾਲ ਓਨਟੇਰੀਓ, ਕੈਨੇਡਾ ਵਿੱਚ ਸਿੱਖ ਹੈਰੀਟੇਜ ਮੰਥ ਨੂੰ ਮਨਾਉਣ ਵਾਲਾ ਪਹਿਲਾਂ ਪ੍ਰੋਵਿੰਸ ਬਣ ਗਿਆ ਸੀ।

ਸਰੀ ਤੋਂ ਪੰਜਾਬੀ ਮੂਲ ਦੇ MP ਸੁੱਖ ਧਾਲੀਵਾਲ ਵੱਲੋਂ ਅਪ੍ਰੈਲ ਮਹੀਨੇ ਨੂੰ ਸਿੱਖ ਹੈਰੀਟੇਜ ਮੰਥ ਵਜੋਂ ਮਨਾਏ ਜਾਣ ਲਈ ਹਾਊਸ ਆਫ਼ ਕਾਮਨਜ਼ ਵਿੱਚ ਇਕ ਮਤਾ ਲਿਆਂਦਾ ਗਿਆ ਸੀ ਅਤੇ 2018 ਦੌਰਾਨ ਇਹ ਮਤਾ ਪਾਸ ਹੋ ਗਿਆ ਸੀ। ਕੈਨੇਡੀਅਨ ਸਰਕਾਰ ਵੱਲੋਂ 30 ਅਪ੍ਰੈਲ 2019 ਨੂੰ ਅਪ੍ਰੈਲ ਨੂੰ ਸਿੱਖ ਹੈਰੀਟੇਜ ਮੰਥ ਵਜੋਂ ਮਾਨਤਾ ਦਿੱਤੀ ਗਈ । ਰੌਇਲ ਬੀਸੀ ਮਿਊਜ਼ੀਅਮ ਵੱਲੋਂ ਵਿਕਟੋਰੀਆ ਵਿੱਚ ਸਿੱਖ ਇਤਿਹਾਸ ਬਾਰੇ ਇਕ ਪ੍ਰਦਰਸ਼ਨੀ ਲਗਾਈ ਗਈ , ਜਿਸ ਵਿੱਚ ਭਾਈਚਾਰੇ ਦੇ ਵਿਅਕਤੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।

ਇਸ ਵਿੱਚ ਸਿੱਖ ਧਰਮ , ਇਤਿਹਾਸ , ਗੱਤਕਾ ਆਦਿ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਮੈਨੀਟੋਬਾ ਦੀ ਲਜਿਸਲੇਚਰ ਵਿੱਚ ਸਿੱਖ ਹੈਰੀਟੇਜ ਮੰਥ ਦੀ ਸ਼ੁਰੂਆਤ ਮੌਕੇ ਅਰਦਾਸ ਹੋਈ। ਬ੍ਰੈਂਪਟਨ ਦੇ ਸਿਟੀ ਹਾਲ ਵਿੱਚ ਸਿੱਖ ਹੈਰੀਟੇਜ ਮੰਥ ਨੂੰ ਮਨਾਉਂਦਿਆਂ ਖ਼ਾਲਸਾਈ ਝੰਡਾ ਲਹਿਰਾਇਆ ਗਿਆ । ਇਸ ਮੌਕੇ ‘ਤੇ ਸ਼ਹਿਰ ਦੇ ਮੇਅਰ ਪੈਟਰਿਕ ਬ੍ਰਾਉਨ , ਕੌਂਸਲ ਮੈਂਬਰ ਅਤੇ ਐਮਪੀਪੀ ਹਾਜ਼ਰ ਹਨ।