GTA News Media

Top Info Bar
22.1°C Toronto Loading date...
Canada

ਕੈਨੇਡਾ ਵਿੱਚ LMIA Fraud ਵਿਰੁੱਧ ਜੰਗ ਜਾਰੀ

ਕੈਨੇਡਾ ਵਿੱਚ LMIA Fraud ਵਿਰੁੱਧ ਜੰਗ ਜਾਰੀ
Share this post via:

ਕੈਨੇਡਾ ਵਿੱਚ LMIA ਦੀ ਦੁਕਾਨਦਾਰੀ ਨਾਲ਼ ਲੋੜਵੰਦਾਂ ਦੀ ਲੁੱਟ ਵਿਰੁੱਧ ਸਤਪਾਲ ਸਿੰਘ ਜੌਹਲ ਵਲੋਂ ਆਪਣੀ ਜੰਗ ਨੂੰ ਨਵੇਂ ਸਿਰੇ ਤੋਂ ਸਿਖਰ `ਤੇ ਪੁੱਜਦਾ ਕੀਤਾ ਜਾ ਰਿਹਾ ਹੈ। ਮੌਜੂਦਾ ਸਰਕਾਰ ਦੇ ਇਕ ਸਾਬਕਾ ਅਤੇ ਇਕ ਮੌਜੂਦਾ ਮੰਤਰੀ ਨੂੰ ਅੱਜ ਅਤੇ ਬੀਤੇ ਬੁੱਧਵਾਰ ਨੂੰ ਬੜੇ ਜੋਰਦਾਰ ਤਰੀਕੇ ਨਾਲ਼ (ਸਿੱਧੇ ਲਫਜ਼ਾਂ ਵਿੱਚ, ਸਬੂਤ ਸਮੇਤ) ਦੱਸਿਆ ਹੈ ਕਿ ਜੇ ਤੁਹਾਡੀ ਸਰਕਾਰ ਆਪਣਾ ਪ੍ਰੋਗਰਾਮ ਚਲਾਉਣ ਵਿੱਚ ਫਲਾਪ ਹੋ ਚੁੱਕੀ ਹੈ ਤਾਂ ਇਸ ਨੂੰ ਬੰਦ ਕਰੋ, ਵਿਦੇਸ਼ੀਆਂ ਨੂੰ ਵਰਕ ਪਰਮਿਟ ਵੈਸੇ ਹੀ ਦਈ ਚੱਲੋ, LMIA ਦੇ ਢਕਵੰਜ ਨਾਲ਼ ਲੋੜਵੰਦਾਂ ਦੀ ਲੁੱਟ ਕਿਓਂ ਕਰਵਾ ਰਹੇ ਹੋ। ਬੀਤੇ 5 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਸਰਕਾਰ ਵਿੱਚ ਹਰ ਪੱਧਰ `ਤੇ ਉਨ੍ਹਾਂ ਵਲੋਂ ਦੱਸਿਆ ਜਾ ਚੁੱਕਾ ਹੈ ਕਿ ਲੁੱਟ ਹੋ ਰਹੀ ਹੈ। ਉਹ ਮੰਤਰੀ ਅਤੇ ਸੰਤਰੀ ਆਪ ਵੀ ਮੰਨਦੇ/ਮੰਨਦੀਆਂ ਹਨ ਕਿ ਲੁੱਟ ਹੈ। ਪਰ, ਮੰਨਣ ਦੇ ਬਾਵਜੂਦ ਜੇ ਉਹ ਇਸ ਲੁੱਟ ਦੇ ਧੰਦੇ ਨੂੰ ਬੰਦ ਕਰਨ ਵਿੱਚ ਅਸਫਲ ਹਨ ਤਾਂ ਇਸ ਦਾ ਮਤਲਬ ਹੈ ਕਿ ਇਹ ਮੌਜੂਦਾ ਸਰਕਾਰ ਦੇ ਆਕਾ ਲੋਕਾਂ ਦੀ ਲੁੱਟ ਬੰਦ ਨਹੀਂ ਕਰਨਾ/ਹੋਣ ਦੇਣਾ ਚਾਹੁੰਦੇ/ਚਾਹੁੰਦੀਆਂ। ਦੋਵਾਂ ਮੰਤਰੀਆਂ ਨੇ ਹੁਣ ਕੁਝ ਖਾਸ ਕਰਨ ਦਾ ਭਰੋਸਾ ਦਿੱਤਾ ਹੈ। ਸੋ, ਆਸ ਦਾ ਪੱਲਾ ਆਪਾਂ ਨਹੀਂ ਛੱਡਣਾ। ਪੱਥਰ ਜਹੇ ਸਿਰਾਂ ਉਪਰ ਪਾਣੀ ਪਾ ਕੇ ਨਿਸ਼ਾਨ ਪਾਉਂਦੇ ਰਹਿਣਾ ਸਾਡਾ ਕੰਮ ਹੈ ਜੋ ਕਿ ਸਤਪਾਲ ਸਿੰਘ ਜੌਹਲ ਵਲੋਂ ਅਡੋਲਤਾ ਨਾਲ ਜਾਰੀ ਹੈ।