GTA News Media

Top Info Bar
22.1°C Toronto Loading date...
Canada

ਕੈਨੇਡਾ ਵੱਲੋਂ ਸੂਡਾਨ ‘ਚ ਫਸੇ ਕੈਨੇਡੀਅਨਜ਼ ਨੂੰ ਏਅਰਲਿਫ਼ਟ ਕਰਕੇ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ

ਕੈਨੇਡਾ ਵੱਲੋਂ ਸੂਡਾਨ ‘ਚ ਫਸੇ ਕੈਨੇਡੀਅਨਜ਼ ਨੂੰ ਏਅਰਲਿਫ਼ਟ ਕਰਕੇ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ
Share this post via:

ਕੈਨੇਡਾ ਸੂਡਾਨ ਚ ਫਸੇ ਕੈਨੇਡੀਅਨਜ਼ ਨੂੰ ਏਅਰਲਿਫ਼ਟ ਕਰਨ ‘ਤੇ ਕੰਮ ਕਰ ਰਿਹੈ ਹੈ। ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਮੰਗਲਵਾਰ ਨੂੰ ਕਿਹਾ ਕਿ ਕੈਨੇਡੀਅਨ ਜਹਾਜ਼ ਅਤੇ ਜੰਗੀ ਸ਼ਿਪਸ ਉਸ ਇਲਾਕੇ ਵਿਚ ਪਹੁੰਚ ਵੀ ਚੁੱਕੇ ਹਨ। ਟ੍ਰੂਡੋ ਨੇ ਕਿਹਾ ਕਿ ਕੈਨੇਡਾ ਆਪਣੇ ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਿੱਧਾ ਏਅਰਲਿਫ਼ਟ ਕਰਕੇ ਸੂਡਾਨ ਚੋਂ ਕੱਢਣ ‘ਤੇ ਵਿਚਾਰ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਅਜੇ ਇਹ ਤੈਅ ਕਰਨ ਦੀਆਂ ਕੋਸ਼ਿਸ਼ਾਂ ਵਿਚ ਹੈ ਕਿ ਉਸ ਖ਼ਿੱਤੇ ਦੇ ਕਿਹੜੇ ਦੇਸ਼ ਏਅਰਲਿਫ਼ਟ ਕਰ ਰਹੀਆਂ ਉਡਾਣਾਂ ਨੂੰ ਸਵੀਕਾਰ ਕਰਨਗੇ। ਟ੍ਰੂਡੋ ਨੇ ਕਿਹਾ ਕਿ ਇੱਕ ਜੰਗੀ ਸ਼ਿਪ ਅਤੇ ਇੱਕ ਸਪਲਾਈ ਸ਼ਿਪ ਵੀ ਨਜ਼ਦੀਕੀ ਲਾਲ ਸਾਗਰ ਵਿਚੋਂ ਲੰਘ ਰਿਹਾ ਹੈ ਅਤੇ ਜਲਦੀ ਹੀ ਉਹ ਸੰਭਾਵੀ ਤੌਰ ‘ਤੇ ਆਪਣੇ ਭਾਈਵਾਲਾਂ  – ਖ਼ਾਸ ਤੌਰ ‘ਤੇ ਅਮਰੀਕੀ ਸ਼ਿਪਸ ਨਾਲ ਜਾ ਮਿਲੇਗਾ, ਜਿਨ੍ਹਾਂ ਨੇ ਪੋਰਟ ਔਫ਼ ਸੂਡਾਨ ਤੋਂ ਆਪਣੇ ਲੋਕਾਂ ਨੂੰ ਕੱਢਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।