GTA News Media

Top Info Bar
22.1°C Toronto Loading date...
Canada Featured

ਕੈਨੇਡਾ ਸਰਕਾਰ ਦਾ 2025 ਤੱਕ ਹਰ ਸਾਲ 500,000 ਇਮੀਗ੍ਰੈਂਟਸ ਨੂੰ ਕੈਨੇਡਾ ਸੱਦਣ ਦਾ ਟੀਚਾ

ਕੈਨੇਡਾ ਸਰਕਾਰ ਦਾ 2025 ਤੱਕ ਹਰ ਸਾਲ 500,000 ਇਮੀਗ੍ਰੈਂਟਸ ਨੂੰ ਕੈਨੇਡਾ ਸੱਦਣ ਦਾ ਟੀਚਾ
Share this post via:

ਪਾਰਲੀਮੈਂਟਰੀ ਬਜਟ ਅਫ਼ਸਰ ਦਾ ਕਹਿਣਾ ਹੈ ਕਿ ਫ਼ੈਡਰਲ ਸਰਕਾਰ ਕੋਲ ਆਰਥਿਕ ਇਮੀਗ੍ਰੈਂਟਸ ਦੀਆਂ ਅਰਜ਼ੀਆਂ ਸਮੇਂ ਸਿਰ ਪ੍ਰੋਸੈਸ ਕਰਨ ਲਈ ਲੋੜੀਂਦੇ ਨਾਲੋਂ ਵੱਧ ਸਟਾਫ਼ ਮੌਜੂਦ ਹੈ।ਮੌਜੂਦਾ ਸਟਾਫ਼ ਦਾ ਪੱਧਰ ਅਗਲੇ ਪੰਜ ਸਾਲਾਂ ਲਈ ਅਰਜ਼ੀਆਂ ਦੇ ਪ੍ਰੋਸੈਸਿੰਗ ਸਮੇਂ ਦੇ ਟੀਚੇ ਨੂੰ ਪੂਰਾ ਕਰਨ ਲਈ ਕਾਫ਼ੀ ਹੈ।

ਮੰਗਲਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਵਿਚ, ਪੀਬੀਓ ਨੇ ਪੰਜ ਵਿੱਤੀ ਸਾਲਾਂ ਲਈ ਐਕਸਪ੍ਰੈਸ ਐਂਟਰੀ ਸਿਸਟਮ ਦੁਆਰਾ ਆਰਥਿਕ ਇਮੀਗ੍ਰੈਂਟਸ ਲਈ ਅਰਜ਼ੀਆਂ ਦੀ ਪ੍ਰਕਿਰਿਆ ਦੀ ਲਾਗਤ ਦਾ ਵਿਸ਼ਲੇਸ਼ਣ ਕੀਤਾ ਹੈ।ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2022-23 ਵਿੱਤੀ ਸਾਲ ਲਈ, ਵਿਭਾਗ ਕੋਲ ਸਮੇਂ ‘ਤੇ ਅਰਜ਼ੀਆਂ ਦੀ ਪ੍ਰਕਿਰਿਆ ਕਰਨ ਲਈ ਲੋੜ ਨਾਲੋਂ 65 ਪ੍ਰਤੀਸ਼ਤ ਵੱਧ ਸਟਾਫ਼ ਹੈ।ਫ਼ੈਡਰਲ ਸਰਕਾਰ ਦਾ ਟੀਚਾ ਇਨ੍ਹਾਂ ਵਿੱਚੋਂ 80 ਪ੍ਰਤੀਸ਼ਤ ਅਰਜ਼ੀਆਂ ਨੂੰ ਛੇ ਮਹੀਨਿਆਂ ਦੇ ਅੰਦਰ-ਅੰਦਰ ਪ੍ਰੋਸੈਸ ਕਰਨਾ ਹੈ।

ਪਿਛਲੇ ਸਾਲ ਕੈਨੇਡਾ ਦਾ ਇਮੀਗ੍ਰੇਸ਼ਨ ਵਿਭਾਗ ਮਹਾਂਮਾਰੀ ਕਾਰਨ ਪੈਦਾ ਹੋਏ ਅਰਜ਼ੀਆਂ ਦੇ ਵਿਸ਼ਾਲ ਬੈਕਲੌਗ ਨਾਲ ਜੂਝ ਰਿਹਾ ਸੀ। ਅਰਜ਼ੀਆਂ ਵਿਚ ਦੇਰੀ ਨੂੰ ਲੈਕੇ ਵਧ ਰਹੇ ਸਿਆਸੀ ਦਬਾਅ ਤੋਂ ਬਾਅਦ ਫ਼ੈਡਰਲ ਸਰਕਾਰ ਨੇ ਬੈਕਲੌਗ ਨਾਲ ਨਜਿੱਠਣ ਲਈ ਤੇਜ਼ੀ ਨਾਲ ਭਰਤੀਆਂ ਕਰਨ ਦਾ ਐਲਾਨ ਕੀਤਾ ਸੀ। ਨਵੰਬਰ ਵਿਚ ਇਮੀਗ੍ਰੇਸ਼ਨ ਮਿਨਿਸਟਰ ਸ਼ੌਨ ਫ਼੍ਰੇਜ਼ਰ ਨੇ ਨਵੇਂ ਇਮੀਗ੍ਰੇਸ਼ਨ ਟੀਚਿਆਂ ਦਾ ਐਲਾਨ ਕੀਤਾ ਸੀ ਜਿਸ ਤਹਿਤ ਸਰਕਾਰ ਨੇ 2025 ਤੱਕ ਹਰ ਸਾਲ 500,000 ਇਮੀਗ੍ਰੈਂਟਸ ਨੂੰ ਕੈਨੇਡਾ ਸੱਦਣ ਦਾ ਟੀਚਾ ਮਿੱਥਿਆ ਹੈ।

ਦ ਕੈਨੇਡੀਅਨ ਪ੍ਰੈੱਸ