GTA News Media

Top Info Bar
22.1°C Toronto Loading date...
Canada

ਕੈਨੇਡਾ ਹੁਣ ਫ੍ਰੈਂਚ ਬੋਲਣ ਵਾਲਿਆਂ ਨੂੰ ਆਕਰਸ਼ਤ ਕਰਨ ਲਈ ਨਵੀਂ ਇਮੀਗ੍ਰੇਸ਼ਨ ਪੌਲਿਸੀ ਕਰੇਗਾ ਵਿਕਸਤ

ਕੈਨੇਡਾ ਹੁਣ ਫ੍ਰੈਂਚ ਬੋਲਣ ਵਾਲਿਆਂ ਨੂੰ ਆਕਰਸ਼ਤ ਕਰਨ ਲਈ ਨਵੀਂ ਇਮੀਗ੍ਰੇਸ਼ਨ ਪੌਲਿਸੀ ਕਰੇਗਾ ਵਿਕਸਤ
Share this post via:

ਲਿਬਰਲ ਸਰਕਾਰ ਦਾ ਕਹਿਣਾ ਹੈ ਕਿ ਉਹ ਕੈਨੇਡਾ ਵਿੱਚ ਫ੍ਰੈਂਚ ਭਾਸ਼ਾ ਨੂੰ ਵਿਕਸਤ ਕਰਨ ਦੇ ਤਰੀਕੇ ਵਜੋਂ ਫ੍ਰੈਂਕੋਫ਼ੋਨਨ ਇਮੀਗ੍ਰੇਸ਼ਨ ‘ਤੇ ਇੱਕ ਨਵੀਂ ਨੀਤੀ ਤਿਆਰ ਕਰ ਰਹੀ ਹੈ। ਕੈਨੇਡਾ ਦੀ ਔਫ਼ਿਸ਼ੀਲ ਲੈਂਗੁਏਜੇਜ਼ (ਸਰਕਾਰੀ ਭਾਸ਼ਾਵਾਂ) ਮਿਨਿਸਟਰ ਜੈਨੇਟ ਪੈਟੀਪਾ ਟੇਲਰ ਦਾ ਕਹਿਣਾ ਹੈ ਕਿ ਦੋਭਾਸ਼ੀ ਕਾਮੇ ਅਤੇ ਦੋਭਾਸ਼ੀ ਆਬਾਦੀ ਹੋਣਾ, ਕੈਨੇਡਾ ਲਈ ਲਾਭਕਾਰੀ ਹੈ। ਇਹ ਨੀਤੀ ਸਰਕਾਰੀ ਭਾਸ਼ਾਵਾਂ ਲਈ ਪੰਜ ਸਾਲਾ ਕਾਰਜ ਯੋਜਨਾ ਦਾ ਹਿੱਸਾ ਹੈ ਜੋ ਸਰਕਾਰ ਵੱਲੋਂ ਅੱਜ ਜਾਰੀ ਕੀਤੀ ਗਈ ਹੈ।

ਯੋਜਨਾ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਦਾ ਉਦੇਸ਼ ਅਫ਼ਰੀਕਾ, ਯੂਰਪ, ਮਿਡਲ ਈਸਟ ਅਤੇ ਅਮਰੀਕਾ ਤੋਂ ਦੋਭਾਸ਼ੀ ਕਾਮਿਆਂ ਨੂੰ ਫ਼੍ਰੈਂਕੋਫ਼ੋਨ ਘੱਟ ਗਿਣਤੀ ਭਾਈਚਾਰਿਆਂ ਵੱਲ ਆਕਰਸ਼ਿਤ ਕਰਨਾ ਹੈ। ਇਸ ਤੋਂ ਇਲਾਵਾ ਸਰਕਾਰ ਫ੍ਰੈਂਕੋਫੋਨ ਅਧਿਆਪਕਾਂ ਦੀ ਭਰਤੀ ਵੀ ਕਰਨਾ ਚਾਹੁੰਦੀ ਹੈ ਤਾਂ ਜੋ ਫ੍ਰੈਂਚ ਭਾਸ਼ਾ ਦੀ ਸਿੱਖਿਆ ਤੱਕ ਚੰਗੀ ਪਹੁੰਚ ਹੋ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਇਹ ਮੰਨਦੀ ਹੈ ਕਿ ਜਦੋਂ ਦੋਭਾਸ਼ੀ ਕਾਮਿਆਂ ਦੀ ਗੱਲ ਆਉਂਦੀ ਹੈ ਤਾਂ ਕਾਮਿਆਂ ਦੀ ਘਾਟ ਪੇਸ਼ ਆਉਂਦੀ ਹੈ। ਇਸ ਨੀਤੀ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਇਮੀਗ੍ਰੇਸ਼ਨ ਦੇ ਯਤਨਾਂ ਨੂੰ ਭਵਿੱਖ ਦੇ ਮੱਦੇਨਜ਼ਰ ਬਣਾਇਆ ਜਾਵੇ।