GTA News Media

Top Info Bar
22.1°C Toronto Loading date...
Canada

ਕੈਨੇਡੀਅਨਜ਼ ਤੋਂ ਬਿਹਤਰ ਦੀ ਉਮੀਦ: ਜਗਮੀਤ ਸਿੰਘ

ਕੈਨੇਡੀਅਨਜ਼ ਤੋਂ ਬਿਹਤਰ ਦੀ ਉਮੀਦ: ਜਗਮੀਤ ਸਿੰਘ
Share this post via:

ਫ਼ੈਡਰਲ ਐਨਡੀਪੀ ਲੀਡਰ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਇਜ਼ਰਾਈਲ-ਹਮਾਸ ਯੁੱਧ ਕਰਕੇ ਨਫ਼ਰਤੀ ਅਪਰਾਧਾਂ ਵਿਚ ਹੋ ਰਹੇ ਵਾਧੇ ਦੌਰਾਨ ਕੈਨੇਡੀਅਨਜ਼ ਤੋਂ ਬਿਹਤਰ ਦੀ ਉਮੀਦ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਬਿਹਤਰ ਕਰਨਾ ਵੀ ਚਾਹੀਦਾ ਹੈ। ਜਗਮੀਤ ਸਿੰਘ ਨੇ ਕੈਨੇਡੀਅਨ ਪ੍ਰੈਸ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਲੋਕਾਂ ਲਈ ਨਫ਼ਰਤ ਭਰੇ ਆਚਰਣ ਨੂੰ ਭੜਕਾਏ ਬਗ਼ੈਰ ਆਪਣੇ ਡਰ, ਚਿੰਤਾਵਾਂ ਅਤੇ ਰਾਜਨੀਤਿਕ ਵਿਚਾਰ ਪ੍ਰਗਟ ਕਰਨ ਲਈ ਜਗ੍ਹਾ ਹੋਣੀ ਚਾਹੀਦੀ ਹੈ।

ਜਗਮੀਤ ਨੇ ਕਿਹਾ ਕਿ ਉਹਨਾਂ ਨੇ ਹਾਲ ਹੀ ਵਿੱਚ ਯਹੂਦੀ ਅਤੇ ਮੁਸਲਿਮ ਕੈਨੇਡੀਅਨਜ਼ ਨਾਲ ਗੱਲ ਕੀਤੀ ਹੈ ਜਿਹਨਾਂ ਨੇ ਨਫ਼ਰਤ-ਪ੍ਰੇਰਿਤ ਹਿੰਸਾ ਵਿੱਚ ਵਾਧੇ ਕਰਕੇ ਆਪਣੀ ਸੁਰੱਖਿਆ ਬਾਰੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਜਿਹੜੇ ਅਜਿਹੇ ਧਾਰਮਿਕ ਚਿੰਨ੍ਹ ਪਹਿਨਣ ਬਾਰੇ ਵੀ ਚਿੰਤਤ ਹਨ ਜਿਹੜੇ ਉਹਨਾਂ ਦੀ ਪਛਾਣ ਦਾ ਹਿੱਸਾ ਹਨ। ਉਹਨਾਂ ਦਾ ਕਹਿਣਾ ਹੈ ਕਿ ਬਚਪਨ ਵਿਚ ਪੱਗ ਬੰਨ੍ਹਣ ਕਾਰਨ ਉਹਨਾਂ ਨਾਲ ਧੱਕੇਸ਼ਾਹੀ ਹੋਈ ਸੀ, ਅਤੇ ਉਹ ਜਾਣਦੇ ਹਨ ਕਿ ਨਫ਼ਰਤਾਂ ਦੇ ਬਾਵਜੂਦ ਕਿਸੇ ਲਈ ਆਪਣੇ ਧਾਰਮਿਕ ਵਿਸ਼ਵਾਸਾਂ ‘ਤੇ ਰਹਿਣਾ ਕਿੰਨਾ ਡਰਾਉਣਾ ਹੋ ਸਕਦਾ ਹੈ।

ਜਗਮੀਤ ਸਿੰਘ ਨੇ ਕਿਹਾ ਕਿ ਕੈਨੇਡੀਅਨਜ਼ ਨੂੰ ਇੱਕ ਦੂਸਰੇ ਲਈ ਸਤਿਕਾਰ ਦੀ ਜਗ੍ਹਾ ਬਣਾਉਣ ਦੀ ਜ਼ਰੂਰਤ ਹੈ ਜਿੱਥੇ ਲੋਕ ਉਵੇਂ ਬਣ ਸਕਦੇ ਹੋਣ ਜਿਸ ਤਰ੍ਹਾਂ ਉਹ ਹੋਣਾ ਚਾਹੁੰਦੇ ਹੋਣ।