GTA News Media

Top Info Bar
22.1°C Toronto Loading date...
Canada

ਕੈਨੇਡੀਅਨਜ਼ ਨੂੰ ਏਅਰਲਿਫ਼ਟ ਕਰਨ ਗਈ ਪਹਿਲੀ ਫ਼ਲਾਈਟ ਇਜ਼ਰਾਈਲ ਤੋਂ ਰਵਾਨਾ

ਕੈਨੇਡੀਅਨਜ਼ ਨੂੰ ਏਅਰਲਿਫ਼ਟ ਕਰਨ ਗਈ ਪਹਿਲੀ ਫ਼ਲਾਈਟ ਇਜ਼ਰਾਈਲ ਤੋਂ ਰਵਾਨਾ
Share this post via:

ਕੈਨੇਡੀਅਨ ਨਾਗਰਿਕਾਂ, ਪਰਮਾਨੈਂਟ ਰੈਜ਼ੀਡੈਂਟਸ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਜ਼ਰਾਈਲ ਤੋਂ ਵਾਪਸ ਲੈਣ ਗਿਆ ਪਹਿਲਾ ਫ਼ੌਜੀ ਜਹਾਜ਼ ਤਲ ਅਵੀਵ ਤੋਂ ਰਵਾਨਾ ਹੋ ਗਿਆ ਹੈ। ਇਜ਼ਰਾਈਲ ਅਤੇ ਹਮਾਸ ਵਿਚਕਾਰ ਚਲ ਰਹੇ ਖ਼ੂਨੀ ਸੰਘਰਸ਼ ਦੌਰਾਨ ਇਜ਼ਰਾਈਲ ਵਿਚ ਫਸੇ ਕੈਨੇਡੀਅਨਜ਼ ਨੂੰ ਆਪਣੇ ਮੁਲਕ ਸੁਰੱਖਿਅਤ ਕੱਢ ਕੇ ਲਿਆਉਣ ਲਈ ਕੈਨੇਡਾ ਸਰਕਾਰ ਨੇ ਇਵੈਕੁਏਸ਼ਨ ਪਲਾਨ ਤਿਆਰ ਕੀਤਾ ਹੈ। ਵੀਰਵਾਰ ਨੂੰ ਰੱਖਿਆ ਮੰਤਰੀ ਬਿਲ ਬਲੇਅਰ ਨੇ ਦੱਸਿਆ ਕਿ ਫ਼ਲਾਈਟ ਟ੍ਰੈਕਿੰਕ ਸੇਵਾ Flightradar ਅਨੁਸਾਰ ਸਵੇਰੇ 11 ਵਜੇ ਇਹ ਫੌਜੀ ਉਡਾਣ ਏਥਨਜ਼ ਦੇ ਨਜ਼ਦੀਕ ਪਹੁੰਚ ਗਈ ਸੀ।

ਮੰਤਰੀਆਂ ਨੇ ਇਸ ਹਫ਼ਤੇ ਦੱਸਿਆ ਸੀ ਕਿ ਕੈਨੇਡੀਅਨ ਫ਼ੌਜਾਂ ਦੇ ਜਹਾਜ਼ਾਂ ਦੀ ਵਰਤੋਂ ਕਰਕੇ ਕੈਨੇਡੀਅਨਜ਼ ਨੂੰ ਗ੍ਰੀਸ ਦੇ ਏਥਨਜ਼ ਸ਼ਹਿਰ ਲਿਆਇਆ ਜਾਵੇਗਾ, ਜਿੱਥੋਂ ਉਹ ਕਮਰਸ਼ੀਅਲ ਜਹਾਜ਼ਾਂ ਰਾਹੀਂ ਕੈਨੇਡਾ ਪਹੁੰਚਣਗੇ। ਇਜ਼ਰਾਈਲ ਲਈ ਕੈਨੇਡਾ ਦੀ ਰਾਜਦੂਤ, ਲੀਜ਼ਾ ਸਟੇਡਲਬੌਅਰ ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਦੂਸਰੀ ਫ਼ਲਾਈਟ ਸਥਾਨਕ ਸਮੇਂ ਦੇ ਅਨੁਸਾਰ ਰਾਤੀਂ ਕਰੀਬ 9 ਵਜੇ ਤਲ ਅਵੀਵ ਤੋਂ ਉਡਾਣ ਭਰੇਗੀ।

ਲੀਜ਼ਾ ਨੇ ਕਿਹਾ, ਅਸੀਂ ਜ਼ਰੂਰਤ ਦੇ ਹਿਸਾਬ ਨਾਲ ਆਉਣ ਵਾਲੇ ਦਿਨਾਂ ਵਿੱਚ ਉਡਾਣਾਂ ਜਾਰੀ ਰੱਖਾਂਗੇ। ਇਸ ਸਮੇਂ ਸਾਡੀ ਸੂਚੀ ਵਿੱਚ ਲਗਭਗ ਇੱਕ ਹਜ਼ਾਰ ਲੋਕ ਹਨ ਜੋ ਸਹਾਇਤਾ ਦੀ ਭਾਲ ਚ ਹਨ। ਹਿੰਸਾ ਦੇ ਕਾਰਨ ਦੁਨੀਆ ਭਰ ਦੀਆਂ ਏਅਰਲਾਈਨਾਂ ਨੇ ਇਜ਼ਰਾਈਲ ਜਾਣ-ਆਉਣ ਵਾਲੀਆਂ ਉਡਾਣਾਂ ਵਿੱਚ ਕਟੌਤੀ ਕਰ ਦਿੱਤੀ ਹੈ। ਇਜ਼ਰਾਈਲ ਵਿਚ ਚਲ ਰਹੀ ਹਿੰਸਾ ਵਿਚ ਤਿੰਨ ਕੈਨੇਡੀਅਨਜ਼ ਮਾਰੇ ਗਏ ਹਨ, ਤਿੰਨ ਹੋਰ ਕੈਨੇਡੀਅਨਜ਼ ਦੇ ਲਾਪਤਾ ਹੋਣ ਦੀਆਂ ਰਿਪੋਰਟਾਂ ਹਨ।