GTA News Media

Top Info Bar
22.1°C Toronto Loading date...
Canada Featured

ਕੈਨੇਡੀਅਨ ਅਰਥਚਾਰੇ ਵਿਚ ਮਾਰਚ ‘ਚ ਪੈਦਾ ਹੋਈਆਂ 35,000 ਨੌਕਰੀਆਂ

ਕੈਨੇਡੀਅਨ ਅਰਥਚਾਰੇ ਵਿਚ ਮਾਰਚ ‘ਚ ਪੈਦਾ ਹੋਈਆਂ 35,000 ਨੌਕਰੀਆਂ
Share this post via:

ਕੈਨੇਡੀਅਨ ਅਰਥਚਾਰੇ ਵਿਚ ਮਾਰਚ ਮਹੀਨੇ 35,000 ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ, ਜੋ ਕਿ ਅਰਥਸ਼ਾਸਤਰੀਆਂ ਦੇ ਅਨੁਮਾਨ ਨਾਲੋਂ ਤਿੰਨ ਗੁਣਾ ਹਨ। ਸਟੈਟਿਸਟਿਕਸ ਕੈਨੇਡਾ ਦੇ ਵੀਰਵਾਰ ਨੂੰ ਜਾਰੀ ਅੰਕੜੇ ਦਰਸਾਉਂਦੇ ਹਨ ਕਿ ਭਰਤੀਆਂ ਵਿਚ ਹੋਏ ਵਾਧੇ ਦੇ ਬਾਵਜੂਦ, ਮੁਲਕ ਦੀ ਬੇਰੁਜ਼ਗਾਰੀ ਦਰ 5% ‘ਤੇ ਬਰਕਰਾਰ ਹੈ। ਅਰਥਸ਼ਾਸਤਰੀਆਂ ਦਾ ਅਨੁਮਾਨ ਸੀ ਕਿ ਮਾਰਚ ਮਹੀਨੇ ਅਰਥਚਾਰੇ ਵਿਚ ਕਰੀਬ 12,000 ਨੌਕਰੀਆਂ ਪੈਦਾ ਹੋਣਗੀਆਂ।

ਤਕਰੀਬਨ ਸਾਰੀਆਂ ਹੀ ਨੌਕਰੀਆਂ ਪ੍ਰਾਈਵੇਟ ਸੈਕਟਰ ਵਿਚ ਸ਼ਾਮਲ ਹੋਈਆਂ ਹਨ ਅਤੇ ਪਬਲਿਕ ਸੈਕਟਰ ਤੇ ਸਵੈ-ਰੁਜ਼ਗਾਰ ਸੈਕਟਰ ਵਿਚ ਭਰਤੀ ਵਿਚ ਖੜੋਤ ਹੀ ਰਹੀ। ਮਾਰਚ ਦੌਰਾਨ ਕੈਨੇਡੀਅਨ ਵਰਕਰ ਦੀ ਔਸਤ ਪ੍ਰਤੀ ਘੰਟਾ ਉਜਰਤ 33.12 ਡਾਲਰ ਦਰਜ ਹੋਈ, ਜੋਕਿ ਪਿਛਲੇ ਸਾਲ ਦੇ ਮੁਕਾਬਲੇ 5.3% ਵਾਧਾ ਹੈ। ਇਹ ਫ਼ਰਵਰੀ ਦੇ 5.4 ਫ਼ੀਸਦੀ ਵਾਧੇ ਨਾਲੋਂ ਘੱਟ ਹੈ, ਪਰ ਮੁਲਕ ਦੀ 5.2% ਮਹਿੰਗਾਈ ਦਰ ਨਾਲੋਂ ਵੱਧ ਹੈ। ਜਨਵਰੀ ਅਤੇ ਫ਼ਰਵਰੀ ਤੋਂ ਬਾਅਦ ਮਾਰਚ ਵਿਚ ਵੀ ਜੌਬ ਮਾਰਕੀਟ ਵਿਚ ਮਜ਼ਬੂਤੀ ਦੇਖਣ ਨੂੰ ਮਿਲੀ ਹੈ।