ਕੈਨੇਡੀਅਨ ਪੁਲਿਸ ਨੇ ਜਾਰੀ ਕੀਤੀ ਖਤਰਨਾਕ ਗੈਂਗਸਟਰਾਂ ਦੀ ਸੂਚੀ, 9 ਪੰਜਾਬੀਆਂ ਦੇ ਨਾਂ ਸ਼ਾਮਲ
ਕੈਨੇਡੀਅਨ ਪੁਲਿਸ ਨੇ ਇੱਕ ਜਨਤਕ ਚੇਤਾਵਨੀ ਜਾਰੀ ਕਰਕੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ। ਦਰਅਸਲ ਕੈਨੇਡਾ ਪੁਲਿਸ ਨੇ 11 ਖਤਰਨਾਕ ਗੈਂਗਸਟਰਾਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ‘ਚੋਂ 9 ਪੰਜਾਬੀ ਹਨ। ਉਪਰੋਕਤ ਜਾਣਕਾਰੀ ਕੈਨੇਡੀਅਨ ਅਤੇ ਬ੍ਰਿਟਿਸ਼ ਕੋਲੰਬੀਆ ਪੁਲਿਸ ਨੇ @VancouverPD @BCRCMP ਨਾਲ ਟਵੀਟ ਕਰਕੇ ਦਿੱਤੀ ਹੈ।
ਇਸ ਟਵੀਟ ਰਾਹੀਂ 11 ਖਤਰਨਾਕ ਗੈਂਗਸਟਰਾਂ ਦੀਆਂ ਤਸਵੀਰਾਂ ਵੀ ਦਿੱਤੀਆਂ ਗਈਆਂ ਹਨ। ਇਹ ਵੀ ਲਿਖਿਆ ਗਿਆ ਹੈ ਕਿ 11 ਵਿਅਕਤੀਆਂ ਦੀ ਪਛਾਣ ਕੀਤੀ ਗਈ ਹੈ ਜੋ ਸੰਘਰਸ਼ ਅਤੇ ਹਿੰਸਾ ਦੇ ਅਤਿਅੰਤ ਪੱਧਰਾਂ ਨਾਲ ਜੁੜੇ ਹੋਣ ਕਰਕੇ ਜਨਤਕ ਸੁਰੱਖਿਆ ਲਈ ਮਹੱਤਵਪੂਰਨ ਖਤਰਾ ਪੈਂਦਾ ਕਰਦੇ ਹਨ। 11 ਖਤਰਨਾਕ ਗੈਂਗਸਟਰਾਂ ਦੀ ਸੂਚੀ ਵਿੱਚ ਸ਼ਕੀਲ ਬਸਰਾ (28), ਅਮਰਪ੍ਰੀਤ ਸਮਰਾ (28), ਜਗਦੀਪ ਚੀਮਾ (30), ਰਵਿੰਦਰ ਸ਼ਰਮਾ (35), ਬਰਿੰਦਰ ਧਾਲੀਵਾਲ (39), ਐਂਡੀ ਸੇਂਟ ਪੀਅਰੇ (40), ਗੁਰਪ੍ਰੀਤ ਧਾਲੀਵਾਲ (35) , ਰਿਚਰਡ ਜੋਸਫ ਵਿਟਲੌਕ (40), ਸਮਰੂਪ ਗਿੱਲ (29), ਸੁਮਦੀਸ਼ ਗਿੱਲ (28), ਅਤੇ ਸੁਖਦੀਪ ਪੰਸਾਲੀ ਸ਼ਾਮਲ ਹਨ।
Canadian police have issued a public warning asking people to be vigilant. In fact, the Canada Police has released a list of 11 dangerous gangsters, out of which 9 are of Punjabi origin. The above information was provided by the Canadian and British Columbia Police via tweet with @VancouverPD @BCRCMP.
Pictures of 11 dangerous gangsters have also been given through this tweet. It also states that 11 individuals have been identified who pose a significant threat to public safety due to their association with extreme levels of conflict and violence. In the list of 11 dangerous gangsters, Shakeel Basra (28), Amarpreet Samra (28), Jagdeep Cheema (30), Ravinder Sharma (35), Brinder Dhaliwal (39), Andy St. Pierre (40), Gurpreet Dhaliwal (35), Richard Joseph Whitlock (40), Samrup Gill (29), Sumdish Gill (28), and Sukhdeep Pansali.