GTA News Media

Top Info Bar
22.1°C Toronto Loading date...
Canada Featured

ਗਾਇਕਾ ਜੂਲੀ ਬਲੈਕ ਕੈਨੇਡਾ ਦੇ ਰਾਸ਼ਟਰੀ ਗਾਣ ‘ਚ ਤਬਦੀਲੀ ਲਈ ਮੂਲਨਿਵਾਸੀ ਸਮੂਹ ਵੱਲੋਂ ਸਨਮਾਨਿਤ

ਗਾਇਕਾ ਜੂਲੀ ਬਲੈਕ ਕੈਨੇਡਾ ਦੇ ਰਾਸ਼ਟਰੀ ਗਾਣ ‘ਚ ਤਬਦੀਲੀ ਲਈ ਮੂਲਨਿਵਾਸੀ ਸਮੂਹ ਵੱਲੋਂ ਸਨਮਾਨਿਤ
Share this post via:

ਇੱਕ ਸਮਾਗਮ ਦੌਰਾਨ ਕੈਨੇਡਾ ਦੇ ਰਾਸ਼ਟਰੀ ਗਾਣ ਨੂੰ ਇੱਕ ਤਬਦੀਲੀ ਨਾਲ ਗਾਣ ਕਰਕੇ ਕੈਨੇਡੀਅਨ ਗਾਇਕਾ ਜੂਲੀ ਬਲੈਕ ਨੂੰ ਮੂਲਨਿਵਾਸੀ ਸਮੂਹ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਕੈਨੇਡਾ ਦੇ ਫ਼ਸਟ ਨੇਸ਼ਨਜ਼ ਮੂਲਨਿਵਾਸੀ ਭਾਈਚਾਇਆਂ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ, ਅਸੈਂਬਲੀ ਔਫ਼ ਫ਼ਸਟ ਨੇਸ਼ਨਜ਼ ਨੇ ਜੂਲੀ ਬਲੈਕ ਦਾ ਸਨਮਾਨ ਕੀਤਾ। ਅਮਰੀਕਾ ਦੇ ਓਟਾਹ ਸ਼ਹਿਰ ਵਿਚ ਆਯੋਜਿਤ ਬਾਸਕੇਟਬਾਲ ਖੇਡ ਆਯੋਜਨ ਦੌਰਾਨ ਜੂਲੀ ਨੇ ਫ਼ਰਵਰੀ ਦੌਰਾਨ ਕੈਨੇਡੀਅਨ ਰਾਸ਼ਟਰ ਗਾਣ ਗਾਇਆ ਸੀ। ਜੂਲੀ ਇਸ ਸਨਮਾਨ ਤੋਂ ਬਾਅਦ ਕਾਫ਼ੀ ਭਾਵੁਕ ਨਜ਼ਰ ਆਈ ਅਤੇ ਉਸਨੇ ਇਸ ਲਈ ਬੇਹੱਦ ਧੰਨਵਾਦ ਕੀਤਾ। ਜੂਲੀ ਨੇ ਕਿਹਾ, ਬਲੈਕ ਭਾਈਚਾਰੇ ਦੀ ਤਰਫ਼ੋਂ, ਮੈਂ ਕਹਿੰਦੀ ਹਾਂ, ਅਸੀਂ ਸਭ ਇੱਕ ਹਾਂ। ਅਸੀਂ ਇੱਕਠੇ ਬਿਹਤਰ ਹਾਂ।

ਰਾਸ਼ਟਰੀ ਗਾਣ ਦੇ ਅਸਲ ਬੋਲਾਂ ਵਿਚ ਓ ਕੈਨੇਡਾ ! ਅਵਰ ਹੋਮ ਐਂਡ ਨੇਟਿਵ ਲੈਂਡ (O Canada! Our home and native land) ਹੈ ਯਾਨੀ ਸਾਡਾ ਘਰ ਅਤੇ ਸਾਡੀ ਜੱਦੀ ਧਰਤੀ। ਪਰ ਜੂਲੀ ਨੇ ਯੂਰਪੀਅਨ ਵਸਨੀਕਾਂ ਤੋਂ ਪਹਿਲਾਂ ਇਸ ਸਰਜ਼ਮੀਨ ‘ਤੇ ਰਹਿਣ ਵਾਲੇ ਮੂਲਨਿਵਾਸੀਆਂ ਨੂੰ ਮਾਨਤਾ ਦੇਣ ਲਈ ਕੈਨੇਡਾ ਦੇ ਰਾਸ਼ਟਰੀ ਗਾਣ ਨੂੰ, ਓ ਕੈਨੇਡਾ, ਅਵਰ ਹੋਮ ਔਨ ਨੇਟਿਵ ਲੈਂਡ ਆਖਿਆ (O Canada! Our home on native land), ਜਿਸਦਾ ਭਾਵ ਹੈ ਕਿ ਮੂਲਨਿਵਾਸੀਆਂ ਦੀ ਧਰਤੀ ‘ਤੇ ਸਾਡਾ ਘਰ।

ਦ ਕੈਨੇਡੀਅਨ ਪ੍ਰੈੱਸ