GTA News Media

Top Info Bar
22.1°C Toronto Loading date...
Canada Crime

ਛੁਰੇਬਾਜ਼ੀ ਦੀਆਂ ਘਟਨਾਵਾਂ ‘ਚ 10 ਹਲਾਕ, 15 ਜ਼ਖ਼ਮੀ, ਪੁਲਿਸ ਵਲੋਂ 2 ਸ਼ੱਕੀਆਂ ਦੀ ਭਾਲ ਜਾਰੀ

ਛੁਰੇਬਾਜ਼ੀ ਦੀਆਂ ਘਟਨਾਵਾਂ ‘ਚ 10 ਹਲਾਕ, 15 ਜ਼ਖ਼ਮੀ, ਪੁਲਿਸ ਵਲੋਂ 2 ਸ਼ੱਕੀਆਂ ਦੀ ਭਾਲ ਜਾਰੀ
Share this post via:

ਸਸਕੈਚਵਨ ਫਰਸਟ ਨੇਸ਼ਨ ਤੇ ਨੇੜਲੇ ਪਿੰਡ ਵਿੱਚ ਕਈ ਥਾਂਵਾਂ ਉੱਤੇ ਛੁਰੇਬਾਜ਼ੀ ਦੀਆਂ ਵਾਪਰੀਆਂ ਘਟਨਾਵਾਂ ਵਿੱਚ ਦਸ ਵਿਅਕਤੀ ਮਾਰੇ ਗਏ ਜਦਕਿ 15 ਹੋਰ ਜ਼ਖ਼ਮੀ ਹੋ ਗਏ।ਇਸ ਮਾਮਲੇ ਵਿੱਚ RSMP ਵੱਲੋਂ ਦੋ ਮੁਲਜਮਾਂ ਦੀ ਭਾਲ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਆਰਸੀਐਮਪੀ ਨੇ ਦਿੱਤੀ।

ਸਸਕੈਚਵਨ RCMP ਦੀ ਅਸਿਸਟੈਂਟ ਕਮਿਸ਼ਨਰ ਇਨਚਾਰਜ ਰੌਂਡਾ ਬਲੈਕਮੋਰ ਨੇ ਦੱਸਿਆ ਕਿ ਮਸ਼ਕੂਕਾਂ ਵੱਲੋਂ ਕੁੱਝ ਵਿਅਕਤੀਆਂ ਨੂੰ ਸੋਚ ਸਮਝ ਕੇ ਨਿਸ਼ਾਨਾ ਬਣਾਇਆ ਗਿਆ ਜਦਕਿ ਕਈ ਹੋਰਨਾਂ ਉੱਤੇ ਵਾਰ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ ਗਿਆ। ਇਸ ਦੌਰਾਨ 15 ਜ਼ਖ਼ਮੀ ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ।

ਇਹ ਹਮਲੇ ਸਸਕਾਟੂਨ ਤੋਂ ਉੱਤਰ ਪੂਰਬ ਵੱਲ ਸਥਿਤ ਜੇਮਜ਼ ਸਮਿੱਥ ਕ੍ਰੀ ਨੇਸ਼ਨ ਤੇ ਵੈਲਡਨ ਨੇੜੇ 13 ਵੱਖ ਵੱਖ ਥਾਂਵਾਂ ਉੱਤੇ ਕੀਤੇ ਗਏ। ਉਨ੍ਹਾਂ ਆਖਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਪੁਲਿਸ ਨੂੰ ਛੁਰੇਬਾਜ਼ੀ ਦੀਆਂ ਰਿਪੋਰਟਾਂ ਸਵੇਰੇ 6:00 ਵਜੇ ਤੋਂ ਵੀ ਪਹਿਲਾਂ ਤੋਂ ਮਿਲਣੀਆਂ ਸ਼ੁਰੂ ਹੋ ਗਈਆਂ ਸਨ। ਦੁਪਹਿਰ ਤੱਕ ਕਈ ਥਾਂਵਾਂ ਉੱਤੇ ਹੋਏ ਇਸ ਤਰ੍ਹਾਂ ਦੇ ਹਮਲਿਆਂ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਪੁਲਿਸ ਨੇ ਦੋ ਮਸ਼ਕੂਕਾਂ ਨੂੰ ਲਿਜਾ ਰਹੀ ਇੱਕ ਗੱਡੀ ਬਾਰੇ ਚੇਤਾਵਨੀ ਜਾਰੀ ਕੀਤੀ ਜਿਸ ਨੂੰ ਰੇਜਾਇਨਾ ਨੇੜੇ ਵੇਖਿਆ ਗਿਆ ਸੀ।

31 ਸਾਲਾ ਡੈਮੀਅਨ ਸੈਂਡਰਸਨ ਤੇ 30 ਸਾਲਾ ਮਾਈਲਜ਼ ਸੈਂਡਰਸਨ ਦੀ ਭਾਲ ਕੀਤੀ ਜਾ ਰਹੀ ਹੈ ਅਤੇ  ਅਲਬਰਟਾ ਤੋਂ ਲੈ ਕੇ ਮੈਨੀਟੋਬਾ ਤੱਕ ਖਤਰਨਾਕ ਵਿਅਕਤੀਆਂ ਸਬੰਧੀ ਐਲਰਟ ਜਾਰੀ ਕੀਤਾ ਗਿਆ ਹੈ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਡੈਮੀਅਨ ਸੈਂਡਰਸਨ ਪੰਜ ਫੁੱਟ ਸੱਤ ਇੰਚ ਲੰਮਾਂ ਤੇ 155 ਪਾਊਂਡ ਵਜ਼ਨ ਦਾ ਹੈ ਤੇ ਮਾਈਲਜ਼ ਸੈਂਡਰਸਨ ਛੇ ਫੁੱਟ ਇੱਕ ਇੰਚ ਤੇ 200 ਪਾਊਂਡ ਵਜ਼ਨ ਦਾ ਹੈ। ਦੋਵਾਂ ਦੇ ਵਾਲਾਂ ਦਾ ਰੰਗ ਕਾਲਾ ਤੇ ਅੱਖਾਂ ਭੂਰੀਆਂ ਹਨ ਤੇ ਉਹ ਕਾਲੇ ਰੰਗ ਦੀ ਗੱਡੀ ‘ਚ ਜਾਂਦੇ ਵੇਖੇ ਗਏ, ਜਿਸਦੀ ਲਾਇਸੰਸ ਪਲੇਟ ਦਾ ਨੰਬਰ 119 MPI ਦੱਸਿਆ ਜਾ ਰਿਹਾ ਹੈ।