ਕੈਨੇਡੀਅਨ ਰੀਅਲ ਅਸਟੇਟ ਅਸੋਸੀਏਸ਼ਨ ਦੇ ਮੁਤਾਬਿਕ ਜਨਵਰੀ ਮਹੀਨੇ ਦੌਰਾਨ ਕੈਨੇਡਾ ਵਿਚ ਘਰਾਂ ਦੀ ਵਿਕਰੀ ਪਿਛਲੇ ਸਾਲ ਦੀ ਤੁਲਨਾ ਵਿਚ 37.1 ਫ਼ੀਸਦੀ ਘਟੀ ਹੈ। 2009 ਤੋਂ ਬਾਅਦ ਜਨਵਰੀ ਮਹੀਨੇ ਵਿਚ ਪਹਿਲੀ ਵਾਲੀ ਘਰਾਂ ਦੀ ਵਿਕਰੀ ਇੰਨੀ ਘੱਟ ਦਰਜ ਕੀਤੀ ਗਈ ਹੈ।ਦਸੰਬਰ ਮਹੀਨੇ ਦੀ ਤੁਲਨਾ ਵਿਚ ਜਨਵਰੀ ਦੌਰਾਨ ਘਰਾਂ ਦੀ ਵਿਕਰੀ ਵਿਚ ਨਿਘਾਰ ਆਇਆ ਹੈ। ਜਨਵਰੀ ਵਿਚ ਘਰਾਂ ਦੀ ਵਿਕਰੀ 3 ਫ਼ੀਸਦੀ ਘਟੀ ਹੈ।
ਓਨਟੇਰਿਓ ਦੇ ਹੈਮਿਲਟਨ-ਬਰਲਿੰਗਟਨ ਅਤੇ ਕਿਊਬੈਕ ਸਿਟੀ ਵਿਚ ਘਰਾਂ ਦੀ ਵਿਕਰੀ ਵਧੀ, ਪਰ ਗ੍ਰੇਟਰ ਵੈਨਕੂਵਰ, ਵਿਕਟੋਰੀਆ, ਮੌਂਟਰੀਅਲ, ਐਡਮੰਟਨ ਅਤੇ ਵੈਨਕੂਵਰ ਆਇਲੈਂਡ ਵਿਚ ਵਿਕਰੀ ਘਟੀ। ਕੈਨੇਡਾ ਵਿਚ ਪਿਛਲੇ ਸਾਲ ਮੌਰਗੇਜ ਦਰਾਂ ਵਿਚ ਵਾਧਾ ਹੋ ਜਾਣ ਕਰਕੇ ਹਾਊਸਿੰਗ ਮਾਰਕੀਟ ਮੱਧਮ ਹੋਈ ਸੀ। ਕੈਨੇਡੀਅਨ ਰੀਅਲ ਅਸਟੇਟ ਅਸੋਸੀਏਸ਼ਨ ਦਾ ਕਹਿਣਾ ਹੈ ਕਿ ਜਨਵਰੀ ਵਿਚ ਵਿਕਣ ਲਈ ਲੱਗੇ ਮਕਾਨਾਂ ਦੀ ਗਿਣਤੀ ਪਿਛਲੇ ਮਹੀਨੇ ਨਾਲੋਂ 3.3 ਵਧੇਰੇ ਹੋਣ ਦੇ ਬਾਵਜੂਦ, ਨਵੀਆਂ ਲਿਸਟਿੰਗਜ਼ ਰਿਕਾਰਡ ਹੇਠਲੇ ਪੱਧਰ ‘ਤੇ ਰਹੀਆਂ, ਅਤੇ ਜਨਵਰੀ ਮਹੀਨੇ ਵਿਚ ਵਿਕਣ ਲਈ ਲੱਗੇ ਮਕਾਨਾਂ ਦੀ ਲਿਸਟਿੰਗ ਸਾਲ 2000 ਤੋਂ ਬਾਅਦ ਦੀ ਸਭ ਤੋਂ ਘੱਟ ਦਰਜ ਹੋਈ।