GTA News Media

Top Info Bar
22.1°C Toronto Loading date...
Canada

ਜਸਟਿਨ ਟ੍ਰੂਡੋ ਲੰਡਨ ਵਿੱਖੇ ਹੋਣ ਵਾਲੀ ਕਿੰਗ ਚਾਰਲਜ਼ ਦੀ ਤਾਜਪੋਸ਼ੀ ਵਿਚ ਹੋਣਗੇ ਸ਼ਾਮਲ

ਜਸਟਿਨ ਟ੍ਰੂਡੋ ਲੰਡਨ ਵਿੱਖੇ ਹੋਣ ਵਾਲੀ ਕਿੰਗ ਚਾਰਲਜ਼ ਦੀ ਤਾਜਪੋਸ਼ੀ ਵਿਚ ਹੋਣਗੇ ਸ਼ਾਮਲ
Share this post via:

ਪ੍ਰਧਾਨ ਮੰਤਰੀ ਦਫ਼ਤਰ ਦਾ ਕਹਿਣਾ ਹੈ ਕਿ ਜਸਟਿਨ ਟ੍ਰੂਡੋ ਅਗਲੇ ਹਫ਼ਤੇ ਲੰਡਨ ਵਿੱਖੇ ਹੋਣ ਵਾਲੀ ਕਿੰਗ ਚਾਰਲਜ਼ ਦੀ ਤਾਜਪੋਸ਼ੀ ਵਿਚ ਸ਼ਾਮਲ ਹੋਣਗੇ। ਕਿੰਗ ਚਾਰਲਸ ਅਤੇ ਉਨ੍ਹਾਂ ਦੀ ਪਤਨੀ ਕੈਮਿਲਾ ਦੀ ਤਾਜਪੋਸ਼ੀ 6 ਮਈ ਨੂੰ ਲੰਡਨ ਦੇ ਵੈਸਟਮਿੰਸਟਰ ਐਬੇ ਵਿੱਚ ਹੋਵੇਗੀ। ਇਸ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਕੈਨੇਡੀਅਨ ਵਫ਼ਦ ਬਾਰੇ ਵੇਰਵਿਆਂ ਦਾ ਐਲਾਨ ਅਗਲੇ ਹਫ਼ਤੇ ਕੀਤਾ ਜਾਵੇਗਾ।

ਟਰੂਡੋ ਦੀ ਪਿਛਲੀ ਲੰਡਨ ਫੇਰੀ ਵੀ ਵਿਵਾਦਾਂ ਵਿੱਚ ਘਿਰ ਗਈ ਸੀ, ਜਦੋਂ ਇੱਕ ਰਿਪੋਰਟ ਸਾਹਮਣੇ ਆਈ ਸੀ ਕਿ ਟਰੂਡੋ ਅਤੇ ਉਸਦੀ ਪਤਨੀ, ਜੋ ਕਿ ਮਹਾਰਾਣੀ ਐਲਿਜ਼ਾਬੈਥ ਦੀ ਮੌਤ ਦੇ ਸਮੇਂ ਲੰਡਨ ਗਏ ਸਨ, ਇੱਕ ਰਾਤ ਦੇ $6,000 ਦੇ ਹੋਟਲ ਵਿੱਚ ਠਹਿਰੇ ਸਨ।

ਪ੍ਰਧਾਨ ਮੰਤਰੀ ਦਫ਼ਤਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਹਾਰਾਣੀ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਹੋਟਲ ਦੀਆਂ ਕੀਮਤਾਂ ਵਿੱਚ ਕਾਫ਼ੀ ਵਾਧਾ ਹੋਇਆ ਸੀ ਅਤੇ ਕਈ ਦੇਸ਼ਾਂ ਦੇ ਰਾਜ ਪ੍ਰਮੁੱਖਾਂ ਅਤੇ ਉਨ੍ਹਾਂ ਦੇ ਵਫ਼ਦਾਂ ਦੇ ਆਉਣ ਕਾਰਨ ਹੋਟਲ ਉਪਲਬਧ ਨਹੀਂ ਸਨ। ਅਜੇਇਹ ਸਪਸ਼ਟ ਨਹੀਂ ਹੈ ਕਿ ਇਸ ਵਾਰੀ ਟ੍ਰੂਡੋ ਕਿੱਥੇ ਠਹਿਰਣਗੇ।