GTA News Media

Top Info Bar
22.1°C Toronto Loading date...
Canada

ਟ੍ਰੂਡੋ ਵੱਲੋਂ ਯੂਕਰੇਨ ਨੂੰ $500 ਮਿਲੀਅਨ ਦੀ ਹੋਰ ਫ਼ੌਜੀ ਮਦਦ ਦਾ ਐਲਾਨ

ਟ੍ਰੂਡੋ ਵੱਲੋਂ ਯੂਕਰੇਨ ਨੂੰ  $500 ਮਿਲੀਅਨ ਦੀ ਹੋਰ ਫ਼ੌਜੀ ਮਦਦ ਦਾ ਐਲਾਨ
Share this post via:

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਸ਼ਨੀਵਾਰ ਨੂੰ ਅਚਨਚੇਤ ਦੌਰੇ ਤੇ ਯੂਕਰੇਨ ਪਹੁੰਚੇ ਅਤੇ ਉਨ੍ਹਾਂ ਨੇ ਯੂਕਰੇਨ ਲਈ 500 ਮਿਲੀਅਨ ਡਾਲਰ ਦੀ ਹੋਰ ਫ਼ੌਜੀ ਇਮਦਾਦ ਦਾ ਵੀ ਐਲਾਨ ਕੀਤਾ। ਨਵੀਂ ਫ਼ੰਡਿੰਗ ਕਿਸ ਤਰ੍ਹਾਂ ਖ਼ਰਚ ਕੀਤੀ ਜਾਵੇਗੀ, ਇਸ ਬਾਰੇ ਟ੍ਰੂਡੋ ਨੇ ਵੇਰਵੇ ਪ੍ਰਦਾਨ ਨਹੀਂ ਕੀਤੇ। ਪਰ ਉਨ੍ਹਾਂ ਸੰਕੇਤ ਦਿੱਤੇ ਕਿ ਕੈਨੇਡਾ ਆਪਣਾ ਫ਼ੌਜੀ ਟ੍ਰੇਨਿੰਗ ਮਿਸ਼ਨ – ਓਪਰੇਸ਼ਨ ਯੂਨੀਫ਼ਾਇਰ – 2026 ਤੱਕ ਜਾਰੀ ਰੱਖੇਗਾ। ਉਨ੍ਹਾਂ ਨੇ F-16 ਜੰਗੀ ਜਹਾਜ਼ਾਂ ਲਈ ਯੂਕਰੇਨੀ ਪਾਇਲਟਾਂ ਨੂੰ ਟ੍ਰੇਨਿੰਗ ਦੀ ਵੀ ਪੇਸ਼ਕਸ਼ ਕੀਤੀ।

ਫ਼ਰਵਰੀ 2022 ਵਿਚ ਰੂਸ ਵੱਲੋਂ ਯੂਕਰੇਨ ਤੇ ਕੀਤੇ ਹਮਲੇ ਤੋਂ ਬਾਅਦ ਟ੍ਰੂਡੋ ਦਾ ਯੂਕਰੇਨ ਲਈ ਇਹ ਦੂਸਰਾ ਅਚਨਚੇਤ ਦੌਰਾ ਹੈ। ਰੂਸੀ ਹਮਲੇ ਤੋਂ ਬਾਅਦ, ਪਿਛਲੇ ਸਾਲ ਤੋਂ ਹੁਣ ਤੱਕ ਕੈਨੇਡਾ ਯੂਕਰੇਨ ਨੂੰ 8 ਬਿਲੀਅਨ ਡਾਲਰ ਤੋਂ ਵੱਧ ਦੀ ਮਦਦ ਪ੍ਰਦਾਨ ਕਰ ਚੁੱਕਾ ਹੈ, ਜਿਸ ਵਿਚ 1 ਬਿਲੀਅਨ ਡਾਲਰ ਤੋਂ ਵੱਧ ਦੀ ਫ਼ੌਜੀ ਸਹਾਇਤਾ ਸ਼ਾਮਲ ਹੈ।