ਦਸੰਬਰ ਵਿੱਚ ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ ਘੱਟ ਕੇ ਹੋਈ 6·3%
ਸਟੈਟਿਸਟਿਕਸ ਕੈਨੇਡਾ ਨੇ ਕਿਹਾ ਕਿ ਦਸੰਬਰ ਵਿੱਚ ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ ਘਟ ਕੇ 6.3 ਪ੍ਰਤੀਸ਼ਤ ਹੋ ਗਈ ਹੈ ਜੋ ਕਿ ਗਰਮੀਆਂ ਵਿੱਚ 8.1% ਦੇ ਸਿਖਰ ‘ਤੇ ਸੀ ਅਤੇ ਉਦੋਂ ਤੋਂ ਇਹ ਹੌਲੀ ਹੌਲੀ ਘੱਟ ਰਹੀ ਹੈ। ਨਵੰਬਰ ‘ਚ ਸਾਲਾਨਾ ਮਹਿੰਗਾਈ ਦਰ 6.8 ਫੀਸਦੀ ਸੀ। ਅਜਿਹਾ ਪਿਛਲੇ ਮਹੀਨੇ ਗੈਸ ਦੀਆਂ ਕੀਮਤਾਂ ਵਿੱਚ ਆਈ ਕਮੀ ਕਾਰਨ ਸੰਭਵ ਹੋਇਆ ਹੈ। ਇਸ ਤੋਂ ਇਲਾਵਾ ਖੁਰਾਕ (food) ਅਤੇ ਊਰਜਾ (energy) ਨੂੰ ਛੱਡ ਕੇ ਦਸੰਬਰ ‘ਚ ਸਾਲਾਨਾ ਆਧਾਰ ‘ਤੇ ਕੀਮਤਾਂ 5.3 ਫੀਸਦੀ ਵਧੀਆਂ ਹਨ।
ਇੱਕ ਕਲਾਇੰਟ ਨੋਟ ਵਿੱਚ, ਕੈਨੇਡੀਅਨ ਦਰਾਂ ਦੇ BMO ਮੈਨੇਜਿੰਗ ਡਾਇਰੈਕਟਰ ਅਤੇ ਮੈਕਰੋ ਰਣਨੀਤੀਕਾਰ ਬੈਂਜਾਮਿਨ ਰੀਟਜ਼ ਨੇ ਕਿਹਾ ਕਿ ਭਾਵੇਂ ਹੈੱਡਲਾਈਨ ਮਹਿੰਗਾਈ ਵਿੱਚ ਕਮੀ ਆਈ ਹੈ, ਪਰ core inflation ਵਿੱਚ ਬਹੁਤ ਘੱਟ ਸੁਧਾਰ ਹੋਇਆ ਹੈ। ਕਰਿਆਨੇ ਦੀਆਂ ਕੀਮਤਾਂ ਵਿੱਚ 9.8 ਪ੍ਰਤੀਸ਼ਤ ਦਾ ਵਾਧਾ ਹੋਇਆ, ਜੋ 1981 ਤੋਂ ਬਾਅਦ ਸਭ ਤੋਂ ਤੇਜ਼ ਰਫ਼ਤਾਰ ਨੂੰ ਦਰਸਾਉਂਦਾ ਹੈ।