GTA News Media

Top Info Bar
22.1°C Toronto Loading date...
Canada Featured

ਹੁਣ ਟੋਰੌਂਟੋ ਤੋਂ ਅੰਮ੍ਰਿਤਸਰ ਲਈ ਸਿੱਧੀ ਉਡਾਣ ਹੋਵੇਗੀ ਸ਼ੁਰੂ

ਹੁਣ ਟੋਰੌਂਟੋ ਤੋਂ ਅੰਮ੍ਰਿਤਸਰ ਲਈ ਸਿੱਧੀ ਉਡਾਣ ਹੋਵੇਗੀ ਸ਼ੁਰੂ
Share this post via:

ਕੈਨੇਡਾ ਵਸਦੇ ਪੰਜਾਬੀ ਭਾਈਚਾਰੇ ਦੀ ਕੈਨੇਡਾ ਤੋਂ ਅੰਮ੍ਰਿਤਸਰ ਲਈ ਉਡਾਣ ਦੀ ਮੰਗ ਹੁਣ ਪੂਰੀ ਹੁੰਦੀ ਲੱਗਦੀ ਹੈ।ਇਟਲੀ ਦੀ ਨਿਓਸ ਏਅਰ ਵੱਲੋਂ 6 ਅਪ੍ਰੈਲ 2023 ਤੋਂ ਟੋਰੌਂਟੋ ਤੋਂ ਅੰਮ੍ਰਿਤਸਰ ਲਈ ਉਡਾਣ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ, ਏਅਰਲਾਈਨ 6 ਅਪ੍ਰੈਲ ਤੋਂ ਅੰਮ੍ਰਿਤਸਰ ਤੋਂ ਟੋਰੌਂਟੋ ਲਈ ਹਫਤੇ ਵਿੱਚ ਇੱਕ ਦਿਨ ਉਡਾਣ ਦਾ ਸੰਚਾਲਨ ਕਰੇਗੀ। ਇਹ ਉਡਾਣ ਹਰ ਵੀਰਵਾਰ ਸਵੇਰੇ 3:15 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਅਤੇ ਉਸੇ ਦਿਨ ਸਵੇਰੇ 8:20 ਵਜੇ ਮਿਲਾਨ ਪਹੁੰਚੇਗੀ। ਇੱਥੇ ਯਾਤਰੀ ਲਗਭਗ 4 ਘੰਟੇ 10 ਮਿੰਟ ਰੁਕਣਗੇ, ਫਿਰ ਉਡਾਣ ਮਿਲਾਨ ਤੋਂ ਦੁਪਹਿਰ 12:30 ਵਜੇ ਰਵਾਨਾ ਹੋ ਕੇ ਬਾਅਦ ਦੁਪਹਿਰ 3 ਵਜੇ ਟੋਰੌਂਟੋ ਪਹੁੰਚੇਗੀ।

ਟੋਰੌਂਟੋ ਦੇ ਪੀਅਰਸਨ ਏਅਰਪੋਰਟ ਤੋਂ ਇਹ ਉਡਾਣ ਫਿਰ ਵਾਪਸੀ ਲਈ ਹਰ ਵੀਰਵਾਰ ਸ਼ਾਮ 5 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸ਼ੁੱਕਰਵਾਰ ਨੂੰ ਸਵੇਰੇ 6:50 ਵਜੇ ਮਿਲਾਨ ਪਹੁੰਚੇਗੀ। ਉੱਥੋਂ ਫਿਰ ਸਵੇਰੇ 10 ਵਜੇ ਰਵਾਨਾ ਹੋ ਕੇ ਉਸੇ ਦਿਨ ਸ਼ੁੱਕਰਵਾਰ ਰਾਤ 9:15 ਵਜੇ ਅੰਮ੍ਰਿਤਸਰ ਪਹੁੰਚੇਗੀ। ਯਾਤਰੀ ਮਿਲਾਨ ਵਿਖੇ 3 ਘੰਟੇ 10 ਮਿੰਟ ਲਈ ਰੁਕਣਗੇ। ਅੰਮ੍ਰਿਤਸਰ ਹਵਾਈ ਅੱਡੇ ਦੇ ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਰ ਹਫ਼ਤੇ 40 ਅੰਤਰ ਰਾਸ਼ਟਰੀ ਉਡਾਣਾਂ ਅੰਮ੍ਰਿਤਸਰ ਉੱਤਰਦੀਆਂ ਹਨ ਅਤੇ ਐਨੀ ਹੀ ਗਿਣਤੀ ਅੰਮ੍ਰਿਤਸਰ ਤੋਂ ਵੱਖ ਵੱਖ ਦੇਸ਼ਾਂ ਨੂੰ ਜਾਣ ਵਾਲੀਆਂ ਉਡਾਣਾਂ ਦੀ ਹੈ। ਇਹ ਉਡਾਣਾਂ ਯੂ ਕੇ , ਇਟਲੀ ਅਤੇ ਸਿੰਗਾਪੁਰ ਜਿਹੇ ਦੇਸ਼ਾਂ ਤੋਂ ਆਉਂਦੀਆਂ ਅਤੇ ਜਾਂਦੀਆਂ ਹਨ।