GTA News Media

Top Info Bar
22.1°C Toronto Loading date...
Canada

ਪੰਜਾਬ ਦੀ ਜੰਮਪਲ ਹਰਪ੍ਰੀਤ ਕੌਰ ਟੋਰਾਂਟੋ ਪੁਲਿਸ ‘ਚ ਹੋਈ ਭਰਤੀ

ਪੰਜਾਬ ਦੀ ਜੰਮਪਲ ਹਰਪ੍ਰੀਤ ਕੌਰ ਟੋਰਾਂਟੋ ਪੁਲਿਸ ‘ਚ ਹੋਈ ਭਰਤੀ
Share this post via:

ਪਿੰਡ ਬੁਰਜ ਹਰੀਕਾ ਦੀ ਜੰਮਪਲ ਹਰਪ੍ਰੀਤ ਕੌਰ ਨੇ ਕੈਨੇਡਾ ਦੀ ਟੋਰਾਂਟੋ ਪੁਲਿਸ ‘ਚ ਭਰਤੀ ਹੋ ਕੇ ਆਪਣੇ ਮਾਪਿਆਂ ਦੇ ਨਾਲ-ਨਾਲ ਪੂਰੇ ਪੰਜਾਬ ਤੇ ਦੇਸ਼ ਦਾ ਨਾਂ ਚਮਕਾਇਆ ਹੈ। ਇਸ ਖੁਸ਼ੀ ਦੇ ਮੌਕੇ ‘ਤੇ ਹਰਪ੍ਰੀਤ ਕੌਰ ਦੇ ਪਿਤਾ ਡਾ. ਸਤਨਾਮ ਸਿੰਘ ਨੇ  ਦਸਿਆ ਕਿ ਹਰਪ੍ਰੀਤ ਕੌਰ ਦੀ ਇਸ ਪ੍ਰਾਪਤੀ ਨਾਲ ਉਨ੍ਹਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਉਨ੍ਹਾਂ ਕਿਹਾ ਕਿ  ਹਰਪ੍ਰੀਤ ਕੌਰ ਬਰਾੜ ਮੁੱਢਲੀ ਪੜ੍ਹਾਈ ਕਰਨ ਤੋਂ ਬਾਅਦ ਕੈਨੇਡਾ ਆਈ ਸੀ।

ਉੱਥੇ ਆਪਣੀ ਲਗਨ ਤੇ ਮਿਹਨਤ ਨਾਲ ਉੱਚ ਵਿੱਦਿਆ ਪ੍ਰਾਪਤ ਕਰਕੇ ਟੋਰਾਂਟੋ ਪੁਲਿਸ ਵਿਚ ਉਹ ਭਰਤੀ ਹੋਈ ਹੈ। ਉਸ ਦੀ ਮਿਹਨਤ ਸਦਕਾ ਦੁਨੀਆ ਅੰਦਰ ਪਿੰਡ ਬੁਰਜ ਹਰੀਕਾ ਅਤੇ ਫ਼ਰੀਦਕੋਟ ਜ਼ਿਲ੍ਹੇ ਦਾ ਨਾਮ ਰੌਸ਼ਨ ਹੋਇਆ ਹੈ। ਇਸ ਦੇ ਨਾਲ ਹੀ ਦੁਨੀਆਂ ਦੇ ਹਰ ਕੋਨੇ ਵਿੱਚ ਵੱਸਦੇ ਪੰਜਾਬੀਆਂ ਦਾ ਸਿਰ ਫ਼ਖਰ ਨਾਲ ਉੱਚਾ ਹੋਇਆ ਹੈ।