GTA News Media

Top Info Bar
22.1°C Toronto Loading date...
Canada

ਫ਼ਰਵਰੀ ਵਿਚ ਕੈਨੇਡਾ ਵਿਚ ਪੈਦਾ ਹੋਈਆਂ 22,000 ਨੌਕਰੀਆਂ: ਸਟੈਟਿਸਟਿਕਸ ਕੈਨੇਡਾ

ਫ਼ਰਵਰੀ ਵਿਚ ਕੈਨੇਡਾ ਵਿਚ ਪੈਦਾ ਹੋਈਆਂ 22,000 ਨੌਕਰੀਆਂ: ਸਟੈਟਿਸਟਿਕਸ ਕੈਨੇਡਾ
Share this post via:

ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅੰਕੜਿਆਂ ਅਨੁਸਾਰ ਫ਼ਰਵਰੀ ਮਹੀਨੇ ਵਿਚ ਕੈਨੇਡੀਅਨ ਅਰਥਚਾਰੇ ਵਿਚ 22,000 ਨਵੀਂਆਂ ਨੌਕਰੀਆਂ ਸ਼ਾਮਲ ਹੋਈਆਂ ਹਨ। ਮੁਲਕ ਵਿਚ ਬੇਰੁਜ਼ਗਾਰੀ ਦਰ 5% ‘ਤੇ ਬਰਕਰਾਰ ਰਹੀ। ਜ਼ਿਆਦਾਤਰ ਨਵੀਆਂ ਨੌਕਰੀਆਂ ਹੈਲਥ ਕੇਅਰ ਅਤੇ ਸੋਸ਼ਲ ਅਸਿਸਟੈਂਸ ਅਤੇ ਲੋਕ ਪ੍ਰਸ਼ਾਸਨ ਖੇਤਰਾਂ ਵਿਚ ਪੈਦਾ ਹੋਈਆਂ। ਦੂਜੇ ਪਾਸੇ ਬਿਜ਼ਨਸ, ਬਿਲਡਿੰਗ ਅਤੇ ਹੋਰ  ਸੇਵਾਵਾਂ ਵਿਚ ਲੋਕਾਂ ਨੇ ਨੌਕਰੀਆਂ ਵੀ ਗੁਆਈਆਂ।

ਜਨਵਰੀ ਮਹੀਨੇ ਕੈਨੇਡਾ ਅਰਥਚਾਰੇ ਵਿਚ 150,000 ਨਵੀਆਂ ਨੌਕਰੀਆਂ ਪੈਦਾ ਹੋਈਆਂ ਸਨ। ਭਾਵੇਂ ਲੇਬਰ ਮਾਰਕੀਟ ਦੀ ਸਥਿਤੀ ਅਜੇ ਵੀ ਚੰਗੀ ਨਜ਼ਰ ਆ ਰਹੀ ਹੈ, ਪਰ ਸਟੈਟਿਸਟਿਕਸ ਕੈਨੇਡਾ ਦੀ ਤਾਜ਼ਾ ਰਿਪੋਰਟ ਨੌਕਰੀਆਂ ਦੇ ਵਾਧੇ ਵਿਚ ਧੀਮਾ ਵਿਕਾਸ ਦਰਸਾ ਰਹੀ ਹੈ। ਵਿਆਜ ਦਰਾਂ ਵਿਚ ਵਾਧੇ ਕਾਰਨ ਖ਼ਰਚਿਆਂ ਵਿਚ ਕਟੌਤੀ ਅਤੇ ਆਰਥਿਕਤਾ ਵਿਚ ਧੀਮੇਪਣ ਕਾਰਨ, ਆਉਂਦੇ ਕੁਝ ਮਹੀਨਿਆਂ ਵਿਚ ਬੇਰੁਜ਼ਗਾਰੀ ਵਧ ਸਕਦੀ ਹੈ। ਆਰਥਿਕ ਧੀਮੇਪਣ ਦੇ ਲੱਛਣ ਪਹਿਲਾਂ ਹੀ ਨਜ਼ਰ ਆ ਰਹੇ ਹਨ। ਪਿਛਲੇ ਸਾਲ ਦੀ ਚੌਥੀ ਤਿਮਾਹੀ ਵਿਚ ਕੈਨੇਡੀਅਨ ਅਰਥਚਾਰੇ ਦਾ ਵਿਕਾਸ ਸਿਫ਼ਰ ਰਿਹਾ ਸੀ। ਬੈਂਕ ਔਫ਼ ਕੈਨੇਡਾ ਨੇ ਆਪਣੇ ਤਾਜ਼ਾ ਐਲਾਨ ਵਿਚ, ਵਿਆਜ ਦਰਾਂ ਨੂੰ 4.5% ‘ਤੇ ਹੀ ਬਰਕਰਾਰ ਰੱਖਣ ਦਾ ਫ਼ੈਸਲਾ ਲਿਆ ਹੈ। ਦਸ ਦਈਏ ਕਿ ਕੈਨੇਡਾ ਵਿਚ ਮੌਜੂਦਾ ਵਿਆਜ ਦਰਾਂ 2007 ਤੋਂ ਬਾਅਦ ਦੇ ਸਭ ਤੋਂ ਉਤਲੇ ਪੱਧਰ ‘ਤੇ ਹਨ।

ਦ ਕੈਨੇਡੀਅਨ ਪ੍ਰੈੱਸ