GTA News Media

Top Info Bar
22.1°C Toronto Loading date...
Canada Weather

ਫ਼੍ਰੀਜ਼ਿੰਗ ਰੇਨ ਨਾਲ ਪ੍ਰਭਾਵਿਤ ਦੱਖਣੀ-ਪੱਛਮੀ ਕਿਊਬੈਕ ‘ਚ ਤੇਜ਼ ਹਵਾਵਾਂ ਕਾਰਨ ਹਜ਼ਾਰਾਂ ਘਰਾਂ ਦੀ ਬਿਜਲੀ ਠੱਪ

ਫ਼੍ਰੀਜ਼ਿੰਗ ਰੇਨ ਨਾਲ ਪ੍ਰਭਾਵਿਤ ਦੱਖਣੀ-ਪੱਛਮੀ ਕਿਊਬੈਕ ‘ਚ ਤੇਜ਼ ਹਵਾਵਾਂ ਕਾਰਨ ਹਜ਼ਾਰਾਂ ਘਰਾਂ ਦੀ ਬਿਜਲੀ ਠੱਪ
Share this post via:

ਕਿਊਬੈਕ ਦੇ ਮੌਂਟਰੀਅਲ ਅਤੇ ਕਈ ਹੋਰ ਦੱਖਣੀ-ਪੱਛਮੀ ਇਲਾਕਿਆਂ ਵਿਚ ਫ਼੍ਰੀਜ਼ਿੰਗ ਰੇਨ ਅਤੇ ਤੇਜ਼ ਹਵਾਵਾਂ ਨੇ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਮੌਂਟਰੀਅਲ ਵਿਚ ਹਵਾ ਦੀ ਰਫ਼ਤਾਰ 60 ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ ਹੈ। ਬੇਤਹਾਸ਼ਾ ਤੇਜ਼ ਹਵਾਵਾਂ ਕਾਰਨ ਹਜ਼ਾਰਾਂ ਘਰਾਂ ਦੀ ਬਿਜਲੀ ਠੱਪ ਹੋ ਗਈ। ਕੁਝ ਇਲਾਕਿਆਂ ਵਿਚ ਤਾਂ ਦਰਖ਼ਤਾਂ ਤੋਂ ਵੱਡੀਆਂ ਟਾਹਣੀਆਂ ਟੁੱਟ ਗਈਆਂ ਹਨ, ਜਿਨ੍ਹਾਂ ਚੋਂ ਕਈ ਨਾਲ ਖੜੇ ਵਾਹਨਾਂ ‘ਤੇ ਜਾ ਡਿੱਗੀਆਂ ਹਨ। ਹੁਣ ਤੱਕ ਦੀ ਰਿਪੋਰਟ ਅਨੁਸਾਰ, 350,000 ਕਲਾਇੰਟਸ ਬਿਜਲੀ ਤੋਂ ਬਗ਼ੈਰ ਸਨ।

ਹਾਈਡਰੋ ਕਿਊਬੈਕ ਦਾ ਕਹਿਣਾ ਹੈ ਕਿ ਉਹਨਾਂ ਦੇ ਕਰਮਚਾਰੀ ਬਿਜਲੀ ਸੇਵਾਵਾਂ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਐਨਵਾਇਰਨਮੈਂਟ ਕੈਨੇਡਾ ਨੇ ਬੁੱਧਵਾਰ ਨੂੰ ਕਈ ਇਲਾਕਿਆਂ ਵਿਚ ਫ਼੍ਰੀਜ਼ਿੰਗ ਰੇਨ ਦੀ ਚਿਤਾਵਨੀ ਜਾਰੀ ਕੀਤੀ ਸੀ। ਫ਼੍ਰੀਜ਼ਿੰਗ ਰੇਨ ਦੌਰਾਨ ਮੌਂਟਰੀਅਲ, ਲਵੈਲ, ਲੌਰੈਨਸ਼ੀਅਨਜ਼, ਲਨੌਡੀਏਰ ਅਤੇ ਮੌਨਟੇਰੇਜੀ ਇਲਾਕੇ ਸਭ ਤੋਂ ਵੱਧ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਅਤੇ ਇੱਥੇ 10 ਤੋਂ 20 ਸੈਂਟੀਮੀਟਰ ਦੀ ਬਰਫ਼ ਡਿੱਗਣ ਦੀ ਭਵਿੱਖਬਾਣੀ ਕੀਤੀ ਗਈ। ਐਨਵਾਇਰਨਮੈਂਟ ਕੈਨੇਡਾ ਦਾ ਕਹਿਣਾ ਹੈ ਕਿ ਬਰਫ਼ ਦੇ ਭਾਰ ਕਾਰਨ ਦਰਖ਼ਤ ਦੀਆਂ ਟਾਹਣੀਆਂ ਅਤੇ ਬਿਜਲੀ ਦੀਆਂ ਤਾਰਾਂ ਟੁੱਟ ਸਕਦੀਆਂ ਹਨ। ਸੂਬੇ ਦੀ ਟ੍ਰਾਂਸਪੋਰਟ ਮਿਨਿਸਟਰੀ ਨੇ ਸੜਕਾਂ ‘ਤੇ ਖ਼ਰਾਬ ਡਰਾਈਵਿੰਗ ਸਥਿਤੀ ਦੇ ਮੱਦੇਨਜ਼ਰ ਲੋਕਾਂ ਨੂੰ ਯਾਤਰਾ ਕਰਨ ਤੋਂ ਗੁਰੇਜ਼ ਕਰਨ ਅਤੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।

ਸੀਬੀਸੀ ਨਿਊਜ਼