GTA News Media

Top Info Bar
22.1°C Toronto Loading date...
Canada

ਫ਼ੰਡ ਇਕੱਠਾ ਕਰਨ ਦੇ ਮਾਮਲੇ ‘ਚ ਕੰਜ਼ਰਵੇਟਿਵ ਪਾਰਟੀ ਲਿਬਰਲਾਂ ਤੋਂ ਅੱਗੇ

ਫ਼ੰਡ ਇਕੱਠਾ ਕਰਨ ਦੇ ਮਾਮਲੇ ‘ਚ ਕੰਜ਼ਰਵੇਟਿਵ ਪਾਰਟੀ ਲਿਬਰਲਾਂ ਤੋਂ ਅੱਗੇ
Share this post via:

ਫ਼ੰਡ ਇਕੱਠਾ ਕਰਨ ਦੇ ਮਾਮਲੇ ਵਿਚ ਕੰਜ਼ਰਵੇਟਿਵ ਪਾਰਟੀ ਲਿਬਰਲਾਂ ਤੋਂ ਸਾਲ ਦੀ ਤੀਸਰੀ ਤਿਮਾਹੀ ਦੌਰਾਨ ਵੀ ਅੱਗੇ ਰਹੀ। ਕੰਜ਼ਰਵੇਟਿਵ ਪਾਰਟੀ ਨੇ 2023 ਦੀ ਤੀਸਰੀ ਤਿਮਾਹੀ ਦੌਰਾਨ 7 ਮਿਲੀਅਨ ਡਾਲਰ ਫ਼ੰਡ ਇਕੱਠਾ ਕੀਤਾ ਹੈ, ਜੋਕਿ ਲਿਬਰਲ ਪਾਰਟੀ ਵੱਲੋਂ ਇਕੱਠੇ ਕੀਤੇ ਫ਼ੰਡ ਦੀ ਰਾਸ਼ੀ ਦੇ ਮੁਕਾਬਲੇ ਦੁੱਗਣੀ ਰਕਮ ਹੈ। ਕੰਜ਼ਰਵੇਟਿਵ ਪਾਰਟੀ ਨੂੰ ਜੁਲਾਈ ਤੋਂ ਸਤੰਬਰ ਦੌਰਾਨ 42,000 ਡੋਨਰਾਂ ਕੋਲੋਂ ਕੁਲ 7 ਮਿਲੀਅਨ ਡਾਲਰ ਤੋਂ ਵੱਧ ਡੋਨੇਸ਼ਨ ਪ੍ਰਾਪਤ ਹੋਈ, ਹਾਲਾਂਕਿ ਇਹ ਡੋਨੇਸ਼ਨਾਂ ਪਾਰਟੀ ਨੂੰ ਪਿਛਲੀਆਂ ਦੋ ਤਿਮਾਹੀਆਂ ਦੌਰਾਨ ਪ੍ਰਾਪਤ ਰਕਮ ਨਾਲੋਂ ਘੱਟ ਹਨ।

ਕੰਜ਼ਰਵੇਟਿਵ ਪਾਰਟੀ ਨੇ ਜਨਵਰੀ ਤੋਂ ਮਾਰਚ ਦੌਰਾਨ 8.3 ਮਿਲੀਅਨ ਡਾਲਰ ਅਤੇ ਅਪ੍ਰੈਲ ਤੋਂ ਜੂਨ ਦੀ ਤਿਮਾਹੀ ਵਿਚ ਕਰੀਬ 8 ਮਿਲੀਅਨ ਡਾਲਰ ਦਾ ਫ਼ੰਡ ਇਕੱਠਾ ਕੀਤਾ ਸੀ। ਅੰਕੜੇ ਦਰਸਾਉਂਦੇ ਹਨ ਕਿ ਤੀਸਰੀ ਤਿਮਾਹੀ ਵਿਚ ਲਿਬਰਲ ਪਾਰਟੀ ਨੂੰ 29,500 ਡੋਨਰਾਂ ਨੇ 3 ਮਿਲੀਅਨ ਤੋਂ ਕੁਝ ਵੱਧ ਡਾਲਰ ਇਕੱਠ ਕਰਕੇ ਦਿੱਤੇ, ਜੋਕਿ ਪਿਛਲੀ ਤਿਮਾਹੀ ਵਿਚ ਇਕੱਠੇ ਹੋਈ 3.2 ਮਿਲੀਅਨ ਡਾਲਰ ਨਾਲੋਂ ਵੀ ਘੱਟ ਰਕਮ ਹੈ।

NDP ਨੇ 16,000 ਡੋਨਰਾਂ ਰਾਹੀਂ 1.5 ਮਿਲੀਅਨ ਡਾਲਰ ਦਾ ਫ਼ੰਡ ਇਕੱਠਾ ਕੀਤਾ, ਜੋ ਕਿ ਪਿਛਲੀ ਤਿਮਾਹੀ ਨਾਲੋਂ ਵਧੇਰੇ ਰਕਮ ਹੈ। ਗ੍ਰੀਨ ਪਾਰਟੀ ਨੇ 344,000 ਡਾਲਰ ਅਤੇ ਬਲੌਕ ਕਿਊਬੈਕਵਾ ਨੇ 250,000 ਡਾਲਰ ਦਾ ਫ਼ੰਡ ਇੱਕਠਾ ਕੀਤਾ।