GTA News Media

Top Info Bar
22.1°C Toronto Loading date...
Canada Toronto/GTA

ਬਰਫ਼ ਟੁੱਟਣ ਕਾਰਨ ਰਿਡੋਅ ਨਦੀ ‘ਚ ਡਿੱਗੇ ਟੀਨੇਜਰਾਂ ਚੋਂ ਇੱਕ ਦੀ ਲਾਸ਼ ਬਰਾਮਦ, 2 ਹਸਪਤਾਲ ‘ਚ

ਬਰਫ਼ ਟੁੱਟਣ ਕਾਰਨ ਰਿਡੋਅ ਨਦੀ ‘ਚ ਡਿੱਗੇ ਟੀਨੇਜਰਾਂ ਚੋਂ ਇੱਕ ਦੀ ਲਾਸ਼ ਬਰਾਮਦ, 2 ਹਸਪਤਾਲ ‘ਚ
Share this post via:

ਓਟਾਵਾ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰਿਡੋਅ ਨਦੀ ਵਿੱਚ ਬਰਫ਼ ਟੁੱਟਣ ਕਰਕੇ ਡਿੱਗੇ ਟੀਨੇਜਰਾਂ ਚੋਂ ਇੱਕ ਲੜਕੇ ਦੀ ਲਾਸ਼ ਮਿਲੀ ਹੈ ਅਤੇ ਦੂਜੇ ਲਾਪਤਾ ਲੜਕੇ ਦੀ ਭਾਲ ਜਾਰੀ ਹੈ। ਓਟਾਵਾ ਪੈਰਾਮੈਡਿਕਸ ਅਨੁਸਾਰ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਬੁੱਧਵਾਰ ਰਾਤ 9:30 ਵਜੇ ਦੇ ਕਰੀਬ ਨਿਕੋਲਸ ਆਈਲੈਂਡ ਰੋਡ ਨੇੜੇ ਬਰਫ਼ ਟੁੱਟਣ ਕਾਰਨ ਚਾਰ ਟੀਨੇਜਰਾਂ ਦੇ ਪਾਣੀ ਵਿਚ ਡਿੱਗਣ ਦੀ ਸੂਚਨਾ ਮਿਲੀ ਸੀ।

ਦੋ ਟੀਨੇਜਰਾਂ ਨੂੰ ਲੱਭ ਲਿਆ ਗਿਆ ਅਤੇ ਉਨ੍ਹਾਂ ਨੂੰ ਮਾਮੂਲੀ ਹਾਈਪੋਥਰਮੀਆ ਦੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਇੱਕ ਪੁਲਿਸ ਗੋਤਾਖੋ਼ਰ ਨੂੰ ਵੀ ਗੋਤਾਖ਼ੋਰੀ ਨਾਲ ਸਬੰਧਤ ਐਮਰਜੈਂਸੀ ਲਈ ਹਸਪਤਾਲ ਲਿਜਾਇਆ ਗਿਆ ਸੀ। ਓਟਾਵਾ ਪੁਲਿਸ ਨੇ ਵੀਰਵਾਰ ਸਵੇਰ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਕਿ ਦੋ ਲਾਪਤਾ ਟੀਨੇਜਰ 16 ਅਤੇ 17 ਸਾਲ ਦੀ ਉਮਰ ਦੇ ਲੜਕੇ ਹਨ ਅਤੇ ਪੁਲਿਸ ਗੋਤਾਖੋਰਾਂ ਨੂੰ ਉਹਨਾਂ ਵਿੱਚੋਂ ਇੱਕ ਦੀ ਲਾਸ਼ ਬਰਾਮਦ ਹੋਈ ਹੈ।

ਲਾਪਤਾ ਲੜਕੇ ਦੀ ਤਲਾਸ਼ ਸਾਰੀ ਰਾਤ ਜਾਰੀ ਰਹੀ ਅਤੇ ਪੁਲਿਸ ਨੇ ਦੱਸਿਆ ਕਿ ਅਜੇ ਵੀ ਉਸਦੀ ਭਾਲ ਕੀਤੀ ਜਾ ਰਹੀ ਹੈ। ਡਾਊਨਟਾਊਨ ਓਟਾਵਾ ਤੋਂ ਲਗਭਗ 20 ਕਿਲੋਮੀਟਰ ਦੂਰ ਦੱਖਣ ਵਿਚ, ਨਿਕੋਲਸ ਆਈਲੈਂਡ ਰੋਡ ਰਿਡੋਅ ਨਦੀ ਉੱਪਰੋਂ ਲੰਘਦੀ ਹੈ ਜਿੱਥੇ ਰਿਵਰਸਾਈਡ ਸਾਊਥ ਅਤੇ ਮੈਨੋਟਿਕ ਕਮਿਊਨਿਟੀਜ਼ ਮਿਲਦੀਆਂ ਹਨ।