GTA News Media

Top Info Bar
22.1°C Toronto Loading date...
Canada

ਬਹੁਤੇ ਕੈਨੇਡੀਅਨਜ਼ ਲਈ ਸਿਟੀਜ਼ਨਸ਼ਿਪ ਟੈਸਟ ਪਾਸ ਕਰਨਾ ਔਖਾ: ਸਰਵੇ

ਬਹੁਤੇ ਕੈਨੇਡੀਅਨਜ਼ ਲਈ ਸਿਟੀਜ਼ਨਸ਼ਿਪ ਟੈਸਟ ਪਾਸ ਕਰਨਾ ਔਖਾ: ਸਰਵੇ
Share this post via:

ਕੈਨੇਡਾ ਵਿੱਚ ਆਏ ਇਮੀਗ੍ਰੈਂਟਸ ਨੂੰ ਕੈਨੇਡਾ ਦੀ ਸਿਟੀਜ਼ਨਸ਼ਿਪ ਹਾਸਿਲ ਕਰਨ ਲਈ ਟੈਸਟ ਦੇਣਾ ਪੈਂਦਾ ਹੈ। ਸਿਰਫ਼ 23 ਪ੍ਰਤੀਸ਼ਤ ਕੈਨੇਡੀਅਨ ਹੀ ਸਿਟੀਜ਼ਨਸ਼ਿਪ ਟੈਸਟ ਪਾਸ ਕਰਨ ਦੇ ਯੋਗ ਹਨ। ਇਕ ਸਰਵੇ ਵਿਚ ਇਹ ਤੱਥ ਸਾਹਮਣੇ ਆਇਆ ਹੈ। ਪੋਲਿੰਗ ਫ਼ਰਮ ਲੈਜਰ ਵੱਲੋਂ 1,512 ਕੈਨੇਡੀਅਨਜ਼ ਉੱਪਰ ਇਹ ਸਰਵੇ ਕੀਤਾ ਗਿਆ। ਕੈਨੇਡੀਅਨ ਸਿਟੀਜ਼ਨਸ਼ਿਪ ਲੈਣ ਲਈ ਵਿਅਕਤੀਆਂ ਨੂੰ ਕੈਨੇਡਾ ਦੇ ਨਾਗਰਿਕਾਂ ਦੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ , ਕੈਨੇਡਾ ਦੇ ਇਤਿਹਾਸ, ਭੂਗੋਲ, ਆਰਥਿਕਤਾ, ਸਰਕਾਰ, ਕਾਨੂੰਨਾਂ ਅਤੇ ਚਿੰਨ੍ਹਾਂ ਬਾਰੇ 20 ਸਵਾਲਾਂ ਦੇ ਜਵਾਬ ਦੇਣ ਦੀ ਲੋੜ ਹੁੰਦੀ ਹੈ।

ਟੈਸਟ ਪਾਸ ਕਰਨ ਲਈ ਘੱਟੋ-ਘੱਟ 75 ਫ਼ੀਸਦੀ ਅੰਕ ਹਾਸਲ ਕਰਨੇ ਪੈਂਦੇ ਹਨ । ਸਰਵੇਖਣ ਦੌਰਾਨ ਕੈਨੇਡੀਅਨਜ਼ ਦਾ ਔਸਤ ਸਕੋਰ ਸਿਰਫ਼ 49% ਸੀ। ਟੈਸਟ ਦੀ ਇਹ ਸ਼ਰਤ 18 ਸਾਲ ਤੋਂ 54 ਸਾਲ ਉਮਰ ਵਰਗ ਦੇ ਵਿਅਕਤੀਆਂ ਲਈ ਹੈ । ਇਸਤੋਂ ਵੱਡੀ ਉਮਰ ਦੇ ਵਿਅਕਤੀਆਂ ਨੂੰ ਟੈਸਟ ਦੇਣ ਦੀ ਲੋੜ ਨਹੀਂ ਪੈਂਦੀ ਹੈ । ਸਿਟੀਜ਼ਨਸ਼ਿਪ ਟੈਸਟ ਦੇਣ ਲਈ ਅਪਲਾਈ ਕਰਨ ਵਾਲੇ ਦਿਨ ਤੋਂ ਪਿੱਛਲੇ 5 ਸਾਲ ਦੇ ਸਮੇਂ ਦੌਰਾਨ ਕੈਨੇਡਾ ਵਿੱਚ ਘੱਟੋ ਘੱਟ 1095 ਦਿਨ ਰਹੇ ਹੋਣਾ ਲਾਜ਼ਮੀ ਹੈ ।