GTA News Media

Top Info Bar
22.1°C Toronto Loading date...
Canada Featured

ਬੈਂਕ ਔਫ਼ ਕੈਨੇਡਾ ਵਿਆਜ ਦਰਾਂ ਵਿਚ ਵਾਧੇ ਦਾ ਵਿਕਲਪ ਬੰਦ ਨਹੀਂ ਕਰੇਗਾ: ਗਵਰਨਰ

ਬੈਂਕ ਔਫ਼ ਕੈਨੇਡਾ ਵਿਆਜ ਦਰਾਂ ਵਿਚ ਵਾਧੇ ਦਾ ਵਿਕਲਪ ਬੰਦ ਨਹੀਂ ਕਰੇਗਾ: ਗਵਰਨਰ
Share this post via:

ਬੈਂਕ ਔਫ਼ ਕੈਨੇਡਾ ਦੇ ਗਵਰਨਰ ਟਿਫ਼ ਮੈਕਲਮ ਦਾ ਕਹਿਣਾ ਹੈ ਕਿ ਕੈਨੇਡਾ ਦੇ ਆਰਥਿਕ ਹਾਲਾਤ ਕੀਮਤਾਂ ‘ਤੇ ਵਧਣ ਦਾ ਦਬਾਅ ਬਣਾ ਰਹੇ ਹਨ। ਕੈਨੇਡਾ ਦੀ ਆਰਥਿਕਤਾ ਅਜੇ ਵੀ ਓਵਰਹੀਟੇਡ ਹੈ ਅਤੇ ਲੇਬਰ ਮਾਰਕੀਟ ਤੰਗ ਹੈ, ਭਾਵ ਅਸਾਮੀਆਂ ਦੀ ਬਹੁਤਾਤ ਹੈ ਪਰ ਉਪਲਬਧ ਵਰਕਰਾਂ ਦੀ ਕਮੀ ਹੈ। ਜਦੋਂ ਆਰਥਿਕਤਾ ਵਿਚ ਉਤਪਾਦਨ ਸਮਰੱਥਾ ਮੰਗ ਦੇ ਹਿਸਾਬ ਨਾਲ ਵਧ ਨਹੀਂ ਪਾਉਂਦੀ ਤਾਂ ਓਵਰਹੀਟਿੰਗ ਦੇ ਹਾਲਾਤ ਬਣਦੇ ਹਨ, ਯਾਨੀ ਵਿਕਾਸ ਦਰ ਮੰਗ ਨੂੰ ਪੂਰਾ ਕਰਨ ਵਿਚ ਨਾਕਾਫ਼ੀ ਹੁੰਦੀ ਹੈ।

ਬੈਂਕ ਔਫ਼ ਕੈਨੇਡਾ ਦੇ ਗਵਰਨਰ ਦੀ ਟਿੱਪਣੀ ਉਦੋਂ ਆਈ ਹੈ ਜਦੋਂ ਸਟੈਟਿਸਟਿਕਸ ਕੈਨੇਡਾ ਦੀ ਤਾਜ਼ਾ ਲੇਬਰ ਰਿਪੋਰਟ ਅਨੁਸਾਰ ਕੈਨੇਡੀਅਨ ਅਰਥਚਾਰੇ ਵਿਚ ਜਨਵਰੀ ਦੌਰਾਨ 150,000 ਨਵੀਆਂ ਨੌਕਰੀਆਂ ਸ਼ਾਮਲ ਹੋਈਆਂ ਹਨ ਅਤੇ ਬੇਰੁਜ਼ਗਾਰੀ ਦਰ ਰਿਕਾਰਡ ਹੇਠਲੇ ਪੱਧਰ ਦੀ ਕਗਾਰ ‘ਤੇ ਹੈ। ਵੀਰਵਾਰ ਨੂੰ ਹਾਊਸ ਔਫ਼ ਕੌਮਨਜ਼ ਦੀ ਫ਼ਾਈਨੈਂਸ ਕਮੇਟੀ ਦੇ ਸਨਮੁੱਖ ਮੈਕਲਮ ਨੇ ਕਿਹਾ ਕਿ ਆਰਥਿਕਤਾ ਵਿਚ ਵਾਧੂ ਮੰਗ ਹੈ ਜਿਸ ਕਰਕੇ ਕੀਮਤਾਂ ਵਧ ਰਹੀਆਂ ਹਨ। ਬੈਂਕ ਔਫ਼ ਕੈਨੇਡਾ ਮਹਿੰਗਾਈ ਨੂੰ ਕਾਬੂ ਕਰਨ ਲਈ ਵਿਆਜ ਦਰਾਂ ਵਿਚ ਵਾਧਾ ਕਰ ਰਿਹਾ ਹੈ। ਵਿਆਜ ਦਰ ਹੁਣ 4.5 ਫੀਸਦੀ ਹੈ ਜੋ ਕਿ 2007 ਤੋਂ ਬਾਅਦ ਦਾ ਸਭ ਤੋਂ ਵੱਧ ਹੈ। ਟਿਫ਼ ਮੈਕਲਮ ਨੇ ਪਿਛਲੇ ਮਹੀਨੇ ਵਿਆਜ ਦਰਾਂ ਵਿਚ ਵਾਧੇ ‘ਤੇ ਰੋਕ ਲਗਾਉਣ ਦੇ ਸੰਕੇਤ ਦਿੱਤੇ ਸਨ, ਪਰ ਵੀਰਵਾਰ ਨੂੰ ਉਹਨਾਂ ਕਿਹਾ ਕਿ ਜੇ ਮਹਿੰਗਾਈ ਦੇ ਲੰਬਾ ਸਮਾਂ ਬਰਕਰਾਰ ਰਹਿਣ ਦੀ ਸੰਭਾਵਨਾ ਬਣਦੀ ਹੈ, ਤਾਂ ਉਹ ਵਿਆਜ ਦਰਾਂ ਵਿਚ ਹੋਰ ਵਾਧਾ ਕਰਨ ਲਈ ਮਜਬੂਰ ਹੋਣਗੇ।

ਦ ਕੈਨੇਡੀਅਨ ਪ੍ਰੈੱਸ