GTA News Media

Top Info Bar
22.1°C Toronto Loading date...
Canada

ਬੈਵਿਲਾਕੁਆ ਨੇ ਡੇਲ ਡੂਕਾ ਨੂੰ ਮੇਅਰ ਵਜੋਂ ਸਮਰਥਨ ਦੇਣ ਦਾ ਕੀਤਾ ਐਲਾਨ

ਬੈਵਿਲਾਕੁਆ ਨੇ ਡੇਲ ਡੂਕਾ ਨੂੰ ਮੇਅਰ ਵਜੋਂ ਸਮਰਥਨ ਦੇਣ ਦਾ ਕੀਤਾ ਐਲਾਨ
Share this post via:

ਵਾਅਨ ‘ਚ ਮੇਅਰ ਦੇ ਅਹੁਦੇ ਤੋਂ ਉਤਰ ਰਹੇ ਮੌਰੀਜੀਓ ਬੈਵਿਲਾਕੁਆ ਦੁਆਰਾ ਇਸ ਅਹੁਦੇ ਲਈ ਸਟੀਵਨ ਡੇਲ ਡੂਕਾ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ।ਬੈਵਿਲਾਕੁਆ ਨੇ ਵੀਰਵਾਰ ਸਵੇਰੇ ਡੇਲ ਡੂਕਾ ਦਾ ਸਮਰਥਨ ਕੀਤਾ ਅਤੇ ਸ਼ਹਿਰ ਦੇ ਵਿਕਾਸ ਸਬੰਧੀ ਆਪਣੇ ਦ੍ਰਿਸ਼ਟੀਕੋਣ ਲਈ 10 ਨੁਕਾਤੀ ਐਕਸ਼ਨ ਪਲੈਨ ਦਾ ਖੁਲਾਸਾ ਕੀਤਾ।

ਉਨ੍ਹਾਂ ਨੇ ਇਕ ਬਿਆਨ ਵਿਚ ਲਿਖਿਆ ਕਿ 12 ਸਾਲ ਮੇਅਰ ਵਜੋਂ ਸੇਵਾ ਕਰਨ ਤੋਂ ਬਾਅਦ ਉਹ ਦੱਸ ਸਕਦੇ ਹਨ ਕਿ ਇਸ ਨੌਕਰੀ ਲਈ ਇਮਾਨਦਾਰੀ, ਸਮਝਦਾਰੀ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਇਸ ਕੰਮ ਲਈ ਆਪਣੇ ਤੋਂ ਬਾਅਦ ਉਹ ਸਟੀਵਨ ਡੈਲ ਡੂਕਾ ਦਾ ਸਮਰਥਨ ਕਰਦੇ ਹਨ ਕਿਉਂਕਿ ਸਿਟੀ ਹਾਲ ਲਈ ਪ੍ਰਭਾਵਸ਼ਾਲੀ ਲੀਡਰਸਿ਼ਪ ਲਈ ਉਨ੍ਹਾਂ ਕੋਲ ਤਜਰਬਾ, ਐਨਰਜੀ ਤੇ ਨਜ਼ਰੀਆ ਸੱਭ ਕੁੱਝ ਹੈ।

ਡੈਲ ਡੂਕਾ ਵੱਲੋਂ ਜਾਰੀ ਕੀਤੇ ਗਏ ਐਕਸ਼ਨ ਪਲੈਨ ਵਿੱਚ ਪ੍ਰਾਪਰਟੀ ਟੈਕਸਾਂ ਨੂੰ ਘੱਟ ਰੱਖਣ, ਲੋਕਾਂ ਦੇ ਕੰਮ ਕਰਵਾਉਣ ਵਾਲੀ ਸਰਕਾਰ, ਐਨਵਾਇਰਮੈਂਟ ਦੀ ਸਥਿਰਤਾ ਲਈ ਸਮਰਪਣ ਭਾਵਨਾ ਤੇ ਕਿਸੇ ਵੀ ਤਰ੍ਹਾਂ ਦੀ ਖੜੋਤ ਨੂੰ ਖ਼ਤਮ ਕਰਨ ਉੱਤੇ ਜ਼ੋਰ ਦੇਣ ਦੀ ਗੱਲ ਆਖੀ ਗਈ। ਜੂਨ ਵਿੱਚ, ਆਪਣੇ 62ਵੇਂ ਜਨਮਦਿਨ ‘ਤੇ, ਬਾਵਿਲਾਕਾ ਨੇ ਘੋਸ਼ਣਾ ਕੀਤੀ ਕਿ ਉਹ ਮੇਅਰ ਦੇ ਤੌਰ ‘ਤੇ ਦੁਬਾਰਾ ਚੋਣ ਨਹੀਂ ਲੜਨੀ ਚਾਹੁੰਦੇ।ਮੇਅਰ ਦੇ ਅਹੁਦੇ ਲਈ ਚੋਣ 24 ਅਕਤੂਬਰ ਨੂੰ ਹੋਵੇਗੀ।