GTA News Media

Top Info Bar
22.1°C Toronto Loading date...
Canada

ਮਹਾਰਾਣੀ ਦੀ ਮੌਤ ਤੋਂ ਬਾਅਦ ਅਗਲਾ ਆਗੂ ਐਲਾਨਣ ਲਈ ਨਵੇਂ ਸਿਰੇ ਤੋਂ ਵਿਚਾਰ ਕਰ ਰਹੀ ਹੈ ਕੰਜ਼ਰਵੇਟਿਵ ਪਾਰਟੀ

ਮਹਾਰਾਣੀ ਦੀ ਮੌਤ ਤੋਂ ਬਾਅਦ ਅਗਲਾ ਆਗੂ ਐਲਾਨਣ ਲਈ ਨਵੇਂ ਸਿਰੇ ਤੋਂ ਵਿਚਾਰ ਕਰ ਰਹੀ ਹੈ ਕੰਜ਼ਰਵੇਟਿਵ ਪਾਰਟੀ
Share this post via:

ਓਟਵਾ – ਮਹਾਰਾਣੀ ਦੀ ਮੌਤ ਨੇ ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਨੂੰ ਆਪਣਾ ਅਗਲਾ ਆਗੂ ਐਲਾਨਣ ਲਈ ਮੁੜ ਵਿਚਾਰ ਕਰਨ ਲਈ ਪ੍ਰੇਰਿਆ ਹੈ।ਪਾਰਟੀ ਸ਼ਨੀਵਾਰ ਨੂੰ ਓਟਾਵਾ ਵਿੱਚ ਇੱਕ ਸਮਾਗਮ ਦੇ ਨਾਲ ਆਪਣਾ ਨਵਾਂ ਆਗੂ ਐਲਾਨਣ ਬਾਰੇ ਯੋਜਨਾ ਬਣਾ ਰਹੀ ਸੀ, ਪਰ ਹੁਣ ਮਹਾਰਾਣੀ ਦੀ ਮੌਤ ਤੋਂ ਬਾਅਦ ਬਿ੍ਰਟੇਨ ਵਾਂਗ ਕੈਨੇਡਾ ਵੀ ਸੋਗ ਦੇ ਦੌਰ ਵਿੱਚ ਰਹੇਗਾ।

ਪਾਰਟੀ ਦੀ ਲੀਡਰਸ਼ਿਪ ਚੋਣ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਪਾਰਟੀ ਮਹਾਰਾਣੀ ਐਲਿਜ਼ਾਬੈੱਥ ਦੀ ਮੌਤ ਨਾਲ ਸਬੰਧਤ ਪ੍ਰੋਟੋਕਾਲਜ਼ ਦਾ ਸਤਿਕਾਰ ਕਰਦੀ ਹੈ।ਇਆਨ ਬ੍ਰੋਡੀ ਦਾ ਕਹਿਣਾ ਹੈ ਕਿ ਇਸ ਲੀਡਰਸਿ਼ਪ ਦੌੜ ਦੇ ਨਤੀਜਿਆਂ ਦੀ ਘੋਸ਼ਣਾ ਕਰਨ ਲਈ ਢੁਕਵੇ ਸਮੇਂ ਬਾਰੇ ਕਮੇਟੀ ਵੱਲੋਂ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਸ਼ੁੱਕਰਵਾਰ ਸਵੇਰੇ ਇਸ ਬਾਰੇ ਅਪਡੇਟ ਮੁਹੱਈਆ ਕਰਵਾਈ ਜਾਵੇਗੀ।