GTA News Media

Top Info Bar
22.1°C Toronto Loading date...
Canada

ਰਾਜਨ ਸਾਹਨੀ ਵੱਲੋਂ ਆਉਂਦੀਆਂ ਪ੍ਰੋਵਿੰਸ਼ੀਅਲ ਚੋਣਾਂ ਨਾ ਲੜਨ ਦਾ ਐਲਾਨ

ਰਾਜਨ ਸਾਹਨੀ ਵੱਲੋਂ ਆਉਂਦੀਆਂ ਪ੍ਰੋਵਿੰਸ਼ੀਅਲ ਚੋਣਾਂ ਨਾ ਲੜਨ ਦਾ ਐਲਾਨ
Share this post via:

ਐਲਬਰਟਾ ਦੀ ਟ੍ਰੇਡ, ਇਮੀਗ੍ਰੇਸ਼ਨ ਐਂਡ ਮਲਟੀਕਲਚਰਲਿਜ਼ਮ ਮਿਨਿਸਟਰ, ਰਾਜਨ ਸਾਹਨੀ ਵੱਲੋਂ ਆਉਂਦੀਆਂ ਪ੍ਰੋਵਿੰਸ਼ੀਅਲ ਚੋਣਾਂ ਨਾ ਲੜਨ ਦਾ ਐਲਾਨ ਕੀਤਾ ਗਿਆ ਹੈ। ਸਾਹਨੀ ਨੇ ਇਹ ਜਾਣਕਾਰੀ ਆਪਣੀ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ। ਕੈਲਗਰੀ-ਨਾਰਥ ਈਸਟ ਤੋਂ ਵਿਧਾਇਕ ਰਾਜਨ ਸਾਹਨੀ ਨੇ ਟਵੀਟ ਕਰਦਿਆਂ ਕਿਹਾ ਮੇਰੀ ਮਦਦ ਕਰਨ ਲਈ ਸਾਰੇ ਸਾਥੀਆਂ ਦਾ ਧੰਨਵਾਦ। ਉਨਾਂ ਨੇ ਸਪਸ਼ਟ ਕੀਤਾ ਕਿ ਉਹ ਮੌਜੂਦਾ ਟਰਮ ਪੂਰੀ ਕਰਨਗੇ, ਪਰ ਅਗਲੀ ਵਾਰ ਚੋਣ ਨਹੀਂ ਲੜਨਗੇ। ਸਾਹਨੀ ਪੰਜਾਬ ਦੇ ਜਲੰਧਰ ਸ਼ਹਿਰ ਨਾਲ ਸੰਬੰਧਿਤ ਹਨ। ਰਾਜਨ ਸਾਹਨੀ ਯੂਨਾਇਟੇਡ ਕੰਜ਼ਰਵੇਟਿਵ ਪਾਰਟੀ ਤੋਂ 2019 ਵਿੱਚ MLA ਬਣੇ ਸਨ। ਇਸ ਚੋਣ ਵਿੱਚ ਸਾਹਨੀ ਨੂੰ ਕੁੱਲ ਵੋਟਾਂ ਦਾ ਕਰੀਬ 50 ਫ਼ੀਸਦੀ ਹਿੱਸਾ ਮਿਲਿਆ ਸੀ।

ਰਾਜਨ ਸਾਹਨੀ ਸਰਕਾਰ ਵਿੱਚ ਵੱਖ ਵੱਖ ਮੰਤਰਾਲੇ ਸੰਭਾਲ ਚੁੱਕੇ ਹਨ। 2019 ਦੌਰਾਨ ਰਾਜਨ ਸਾਹਨੀ ਨੂੰ ਕਮਿਊਨਿਟੀ ਐਂਡ ਸੋਸ਼ਲ ਸਰਵਿਸ ਮਨਿਸਟਰ ਬਣਾਇਆ ਗਿਆ ਸੀ I 2021 ਦੌਰਾਨ ਸਾਹਨੀ ਦਾ ਮਹਿਕਮਾ ਤਬਦੀਲ ਕੀਤਾ ਗਿਆ ਅਤੇ ਉਹ ਟਰਾਂਸਪੋਰਟ ਮਨਿਸਟਰ ਬਣਾਏ ਗਏ। ਰਾਜਨ ਸਾਹਨੀ ਲੰਘੇ ਸਾਲ ਪਾਰਟੀ ਲੀਡਰਸ਼ਿਪ ਦੀ ਚੋਣ ਵਿੱਚ ਹਿੱਸਾ ਲੈ ਚੁੱਕੇ ਹਨ। ਉਨਾਂ ਨੇ ਟਰਾਂਸਪੋਰਟ ਮਨਿਸਟਰ ਵਜੋਂ ਅਸਤੀਫ਼ਾ ਦੇ ਕੇ ਇਸ ਚੋਣ ਵਿੱਚ ਹਿੱਸਾ ਲਿਆ ਸੀ ਪਰ ਉਹਨਾਂ ਨੂੰ ਬਹੁਤ ਘੱਟ ਵੋਟਾਂ ਮਿਲੀਆਂ।