GTA News Media

Top Info Bar
22.1°C Toronto Loading date...
Canada Featured

ਵਿਦੇਸ਼ੀ ਨਾਗਰਿਕਾਂ ਲਈ ਪ੍ਰੌਪਰਟੀ ਖ਼ਰੀਦਣ ‘ਤੇ ਲੱਗੀ ਪਾਬੰਦੀ ‘ਚ ਫ਼ੈਡਰਲ ਸਰਕਾਰ ਨੇ ਕੀਤੀ ਸੋਧ

ਵਿਦੇਸ਼ੀ ਨਾਗਰਿਕਾਂ ਲਈ ਪ੍ਰੌਪਰਟੀ ਖ਼ਰੀਦਣ ‘ਤੇ ਲੱਗੀ ਪਾਬੰਦੀ ‘ਚ ਫ਼ੈਡਰਲ ਸਰਕਾਰ ਨੇ ਕੀਤੀ ਸੋਧ
Share this post via:

ਕੈਨੇਡਾ ਵਿਚ ਰਿਹਾਈਸ਼ੀ ਪ੍ਰੌਪਰਟੀ ਖ਼ਰੀਦਣ ‘ਤੇ ਵਿਦੇਸ਼ੀਆਂ ‘ਤੇ ਪਾਬੰਦੀਆਂ ਲਾਗੂ ਹੋਣ ਦੇ ਕੁਝ ਮਹੀਨਿਆਂ ਦੇ ਅੰਦਰ ਹੀ ਸਰਕਾਰ ਵੱਲੋਂ ਕੁਝ ਪਾਬੰਦੀਆਂ ਵਿਚ ਨਰਮਾਈ ਲਿਆਂਦੀ ਗਈ ਹੈ। ਕੈਨੇਡਾ ਵਿਚ ਵਰਕ ਪਰਮਿਟ ‘ਤੇ ਮੌਜੂਦ ਲੋਕ ਜਾਂ ਜਿਹੜੇ ਇਥੇ ਕੰਮ ਕਰਨ ਲਈ ਅਧਿਕਾਰਤ ਹਨ, ਉਹ ਹੁਣ ਰਿਹਾਈਸ਼ੀ ਪ੍ਰੌਪਰਟੀ ਖ਼ਰੀਦ ਸਕਦੇ ਹਨ। ਇਹਨਾਂ ਵਿਦੇਸ਼ੀਆਂ ਦੇ ਵਰਕ ਪਰਮਿਟ ਵਿਚ ਘੱਟੋ ਘੱਟ 183 ਦਿਨ ਬਾਕੀ ਹੋਣੇ ਚਾਹੀਦੇ ਹਨ ਅਤੇ ਉਹ ਸਿਰਫ਼ ਇੱਕ ਪ੍ਰੌਪਰਟੀ ਹੀ ਖ਼ਰੀਦ ਸਕਦੇ ਹਨ। ਗ਼ੈਰ-ਕੈਨੇਡੀਅਨ ਅਤੇ ਵਿਦੇਸ਼ੀ ਕਾਰੋਬਾਰੀ ਵੀ ਹੁਣ ਰਿਹਾਇਸ਼ੀ ਪ੍ਰੌਪਰਟੀ ਖ਼ਰੀਦ ਸਕਦੇ ਹਨ ਜੇਕਰ ਉਹ ਇਸ ਨੂੰ ਵਿਕਸਤ ਕਰਨ ਦਾ ਇਰਾਦਾ ਰੱਖਦੇ ਹਨ, ਅਤੇ ਉਹ ਮਿਸ਼ਰਤ ਵਰਤੋਂ ਲਈ ਜ਼ੋਨ ਕੀਤੀ ਗਈ ਖ਼ਾਲੀ ਜ਼ਮੀਨ ਵੀ ਖ਼ਰੀਦ ਸਕਦੇ ਹਨ।

ਪਾਰਲੀਮੈਂਟ ਨੇ ਜੂਨ 2022 ਵਿਚ ਗ਼ੈਰ-ਕੈਨੇਡੀਅਨਜ਼ ‘ਤੇ ਪ੍ਰੌਪਰਟੀ ਖ਼ਰੀਦਣ ‘ਤੇ ਰੋਕ ਲਗਾਉਣ ਲਈ Prohibition on the Purchase of Residential Property by Non-Canadians Act ਪਾਸ ਕੀਤਾ ਸੀ। ਇਹ ਕਾਨੂੰਨ ਇਸ ਸਾਲ ਦੇ ਸ਼ੁਰੂ ਵਿਚ ਲਾਗੂ ਹੋ ਗਿਆ ਹੈ ਅਤੇ ਇਸ ਵਿਚ ਵਿਦੇਸ਼ੀਆਂ ਨੂੰ ਰਿਹਾਇਸ਼ੀ ਪ੍ਰੌਪਰਟੀ ਖ਼ਰੀਦਣ ‘ਤੇ 2 ਸਾਲ ਦੀ ਪਾਬੰਦੀ ਲਗਾਈ ਗਈ ਹੈ। ਮਿਨਿਸਟਰ ਔਫ਼ ਹਾਊਸਿੰਗ, ਡਾਇਵਰਸਿਟੀ ਐਂਡ ਇੰਕਲੂਜ਼ਨ, ਅਹਿਮਦ ਹੁਸੈਨ ਨੇ ਕਿਹਾ, ਇਹ ਸੋਧਾਂ ਨਵੇਂ ਆਉਣ ਵਾਲੇ ਲੋਕਾਂ ਨੂੰ ਕੈਨੇਡਾ ਦੇ ਸ਼ਹਿਰਾਂ ਵਿੱਚ ਰਿਹਾਇਸ਼ ਦੀ ਸਪਲਾਈ ਨੂੰ ਵਧਾਉਣ, ਕਾਰੋਬਾਰਾਂ ਨੂੰ ਨੌਕਰੀਆਂ ਪੈਦਾ ਕਰਨ ਅਤੇ ਲੋਕਾਂ ਨੂੰ ਕੈਨੇਡਾ ਵਿਚ ਆਪਣਾ ਘਰ ਬਣਾਕੇ ਆਪਣੀ ਜੜ੍ਹਾਂ ਲਾਉਣ ਦੀ ਇਜਾਜ਼ਤ ਦੇਣਗੀਆਂ।

ਸੀਬੀਸੀ ਨਿਊਜ਼