GTA News Media

Top Info Bar
22.1°C Toronto Loading date...
Canada

ਵੈਸਟਜੈੱਟ ਦੀ ਫ਼ਲਾਈਟ ਦਾ ਇੰਜਣ ਹੋਇਆ ਬੰਦ, ਐਮਰਜੈਂਸੀ ਲੈਂਡਿੰਗ ਕਾਰਨ ਹਾਦਸੇ ਤੋਂ ਬਚਾਅ

ਵੈਸਟਜੈੱਟ ਦੀ ਫ਼ਲਾਈਟ ਦਾ ਇੰਜਣ ਹੋਇਆ ਬੰਦ, ਐਮਰਜੈਂਸੀ ਲੈਂਡਿੰਗ ਕਾਰਨ ਹਾਦਸੇ ਤੋਂ ਬਚਾਅ
Share this post via:

ਵੈਸਟਜੈੱਟ ਦੇ ਇੱਕ ਜਹਾਜ਼ ਨੂੰ ਇੰਜਨ ਵਿਚ ਖ਼ਰਾਬੀ ਆਉਣ ਕਰਕੇ BC ਦੇ ਕਿਲੋਨਾ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਕਿਲੋਨਾ ਆਰਸੀਐਮਪੀ ਦੇ ਕਾਂਸਟੇਬਲ ਮਿਕੈਲ ਡੈਲਾ-ਪਾਓਲੇਰਾ ਨੇ ਦੱਸਿਆ ਕਿ ਲੋਕਲ ਆਰਸੀਐਮਪੀ ਅਤੇ ਫ਼ਾਇਰ ਵਿਭਾਗ ਦੋਵੇਂ, ਏਅਰਪੋਰਟ ਐਮਰਜੈਂਸੀ ਅਮਲੇ ਦੀ ਮਦਦ ਲਈ ਪਹੁੰਚ ਗਏ ਸਨ। ਉਹਨਾਂ ਕਿਹਾ ਕਿ ਫ਼ੌਰੀ ਕਾਰਵਾਈ ਕਾਰਨ ਜਹਾਜ਼ ਸੁਰੱਖਿਅਤ ਲੈਂਡ ਕਰਨ ਚ ਕਾਮਯਾਬ ਹੋ ਗਿਆ।

ਮੀਗਨ ਨੌਰਟਨ ਇਸ ਜਹਾਜ਼ ਵਿਚ ਸਫ਼ਰ ਕਰ ਰਹੀ ਸੀ। ਨੌਰਟਨ ਨੇ ਜਦੋਂ ਇੰਜਨ ਬੰਦ ਹੋਣ ਦੀ ਗੱਲ ਸੁਣੀ ਤਾਂ ਉਸਨੇ ਇਸਦੀ ਵੀਡੀਓ ਬਣਾ ਲਈ।ਨੌਰਟਨ ਨੇ ਦੱਸਿਆ ਕਿ ਉਸਦੇ ਪਿੱਛੇ ਬੈਠੀਆਂ ਕਈ ਔਰਤਾਂ ਬੇਚੈਨ ਹੋ ਗਈਆਂ ਸਨ ਅਤੇ ਉਹਨਾਂ ਨੇ ਚੀਖ਼ਣਾ ਤੇ ਰੋਣਾ ਸ਼ੁਰੂ ਕਰ ਦਿੱਤਾ ਸੀ। ਕਰੀ ਮੈਂਬਰਾਂ ਨੇ ਸਵਾਰੀਆਂ ਨੂੰ ਆ ਕੇ ਦੱਸਿਆ ਕਿ ਜਹਾਜ਼ ਦੇ ਸੱਜੇ ਇੰਜਨ ਵਿਚ ਕੁਝ ਖ਼ਰਾਬੀ ਹੈ ਅਤੇ ਭਰੋਸਾ ਦਵਾਇਆ ਕਿ ਸਥਿਤੀ ਕਾਬੂ ਵਿਚ ਹੋਵੇਗੀ।ਉਸਤੋਂ ਬਾਅਦ ਪਾਇਲਟ ਨੇ ਸਵਾਰੀਆਂ ਨੂੰ ਦੱਸਿਆ ਕਿ ਇੰਜਨ ਬੰਦ ਹੋ ਗਿਆ ਹੈ, ਪਰ ਉਹ ਕਿਲੋਨਾ ਏਅਰਪੋਰਟ ‘ਤੇ ਸੁਰੱਖਿਅਤ ਲੈਂਡ ਕਰਵਾ ਸਕਦਾ ਹੈ।

ਕਿਲੋਨਾ ਏਅਰਪੋਰਟ ਓਪਰੇਸ਼ਨਜ਼ ਦੇ ਸੀਨੀਅਰ ਮੈਨੇਜਰ, ਫ਼ਿਲਿਪ ਐਲਚਿਟਜ਼ ਨੇ ਦੱਸਿਆ ਕਿ ਜਹਾਜ਼ ਵਿਚ ਟੇਕ-ਔਫ਼ ਤੋਂ ਕੁਝ ਦੇਰ ਬਾਅਦ ਹੀ ਮਸ਼ੀਨੀ ਖ਼ਰਾਬੀ ਆ ਗਈ ਸੀ। ਇਸ ਸਥਿਤੀ ਵਿਚ ਜਹਾਜ਼ ਦਾ ਇੱਕ ਇੰਜਨ ਬੰਦ ਹੋ ਜਾਂਦਾ ਹੈ, ਪਰ ਦੂਸਰੇ ਇੰਜਨ ਦੇ ਸਹਾਰੇ ਜਹਾਜ਼ ਉੱਡਦਾ ਰਹਿ ਸਕਦਾ ਹੈ। ਵੈਸਟਜੈਟ ਨੇ ਪੁਸ਼ਟੀ ਕੀਤੀ ਕਿ ਉਹਨਾਂ ਦੀ ਕੈਮਲੂਪਸ ਤੋਂ ਕੈਲਗਰੀ ਜਾ ਰਹੀ ਫ਼ਲਾਈਟ 3252 ਨੂੰ ਮਸ਼ੀਨੀ ਖ਼ਰਾਬੀ ਕਾਰਨ ਕਿਲੋਨਾ ਦੇ ਏਅਰਪੋਰਟ ‘ਤੇ ਲੈਂਡ ਕਰਨਾ ਪਿਆ। ਇਸ ਫ਼ਲਾਈਟ ਵਿਚ 75 ਸਵਾਰੀਆਂ ਮੌਜੂਦ ਸਨ।