GTA News Media

Top Info Bar
22.1°C Toronto Loading date...
Canada

ਵੱਖ-ਵੱਖ ਸੜਕ ਹਾਦਸਿਆਂ ਵਿੱਚ 2 ਪੰਜਾਬੀ ਵਿਦਿਆਰਥੀਆਂ ਦੀ ਮੌਤ

ਵੱਖ-ਵੱਖ ਸੜਕ ਹਾਦਸਿਆਂ ਵਿੱਚ 2 ਪੰਜਾਬੀ ਵਿਦਿਆਰਥੀਆਂ ਦੀ ਮੌਤ
Share this post via:

ਕੈਨੇਡਾ ਵਿੱਚ ਦੋ ਵੱਖ-ਵੱਖ ਸੜਕ ਹਾਦਸਿਆਂ ਵਿੱਚ ਭਾਰਤ ਦੇ ਹਰਿਆਣਾ ਸੂਬੇ ਦੇ ਦੋ ਪੰਜਾਬੀ ਵਿਦਿਆਰਥੀਆਂ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਕ ਨੌਜਵਾਨ ਵਿਦਿਆਰਥੀ, ਜੋ ਸੇਂਟ ਜੌਨਜ਼ ਨਿਊਫਾਊਂਡਲੈਂਡ ਕੈਨੇਡਾ ਵਿੱਚ ਇੱਕ ਕਾਰ ਹਾਦਸੇ ਵਿੱਚ ਮਾਰਿਆ ਗਿਆ ਸੀ, ਉਸ ਦੀ ਪਛਾਣ ਸੰਦੀਪ ਸਿੰਘ ਧਾਲੀਵਾਲ ਪੁੱਤਰ ਬਹਾਦਰ ਸਿੰਘ ਵਜੋਂ ਹੋਈ ਹੈ।

ਇਸ ਨੌਜਵਾਨ ਦਾ ਪਿਛੋਕੜ ਹਰਿਆਣਾ ਰਾਜ ਦੇ ਸਿਰਸਾ ਜ਼ਿਲ੍ਹੇ ਦੇ ਪਿੰਡ ਅਲੀਕਾ ਦਾ ਹੈ, ਜੋ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਸਤੰਬਰ 2021 ਵਿੱਚ ਪੜ੍ਹਨ ਲਈ ਕੈਨੇਡਾ ਆਇਆ ਸੀ।ਇਸ ਦੇ ਨਾਲ ਹੀ ਬਿਟਰਿਚ ਕੋਲੰਬੀਆ ਵਿਖੇ ਇੱਕ ਹੋਰ ਵਿਦਿਆਰਥੀ ਜਸਕੀਰਤ ਸਿੰਘ ਦੀ ਵੀ ਹਾਦਸੇ ਵਿੱਚ ਮੌਤ ਹੋ ਗਈ, ਜੋ ਕਿ ਅੰਬਾਲੇ ਦਾ ਰਹਿਣ ਵਾਲਾ ਸੀ ।ਮ੍ਰਿਤਕ ਸੰਦੀਪ ਸਿੰਘ ਧਾਲੀਵਾਲ ਦੀ ਮ੍ਰਿਤਕ ਦੇਹ ਨੂੰ ਘਰ ਭੇਜਣ ਲਈ ਉਸਦੇ ਨਜ਼ਦੀਕੀ ਗੋਫੰਡਮੀ ‘ਤੇ ਫੰਡ ਇਕੱਠਾ ਕਰ ਰਹੇ ਹਨ ਤਾਂ ਜੋ ਮਾਤਾ-ਪਿਤਾ ਆਪਣੇ ਬੇਟੇ ਨੂੰ ਆਖਰੀ ਵਾਰ ਦੇਖ ਸਕਣ ਅਤੇ ਉਸ ਦਾ ਅੰਤਿਮ ਸੰਸਕਾਰ ਕਰ ਸਕਣ।