GTA News Media

Top Info Bar
22.1°C Toronto Loading date...
Canada

ਸਟਾਫ ਦੀ ਘਾਟ ਨੂੰ ਸੇਫਟੀ ਦਾ ਮੁੱਦਾ ਦੱਸਕੇ ਏਅਰ ਕੈਨੇਡਾ ਮੁਆਵਜ਼ਾ ਦੇਣ ਤੋਂ ਕਿਉਂ ਕਰ ਰਹੀ ਹੈ ਇਨਕਾਰ

ਸਟਾਫ ਦੀ ਘਾਟ ਨੂੰ ਸੇਫਟੀ ਦਾ ਮੁੱਦਾ ਦੱਸਕੇ ਏਅਰ ਕੈਨੇਡਾ ਮੁਆਵਜ਼ਾ ਦੇਣ ਤੋਂ ਕਿਉਂ ਕਰ ਰਹੀ ਹੈ ਇਨਕਾਰ
Share this post via:

ਓਟਵਾ: ਡਿਪਾਰਚਰ ਤੋਂ ਚਾਰ ਘੰਟੇ ਪਹਿਲਾਂ ਰਾਇਨ ਫੈਰਲ ਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਯੈਲੋਨਾਈਫ ਤੋਂ ਕੈਲਗਰੀ ਜਾਣ ਵਾਲੀ ਉਨ੍ਹਾਂ ਦੀ ਫਲਾਈਟ ਕੈਂਸਲ ਹੋ ਗਈ ਹੈ।
ਏਅਰ ਕੈਨੇਡਾ ਨੇ ਕ੍ਰਿਊ ਦੀ ਸਮੱਸਿਆ ਦੱਸਦਿਆਂ ਹੋਇਆਂ ਉਸ ਦੀ 48 ਘੰਟੇ ਬਾਅਦ ਫਲਾਈਟ ਬੁੱਕ ਕਰ ਦਿੱਤੀ। ਪਰ ਫੈਰਲ ਨੂੰ ਉਸ ਸਮੇਂ ਹੋਰ ਹੈਰਾਨੀ ਹੋਈ ਜਦੋਂ ਮੁਆਵਜੇ ਲਈ ਪਾਈ ਗਈ ਉਸ ਦੀ ਬੇਨਤੀ ਨੂੰ ਸਟਾਫ ਦੀ ਘਾਟ ਦੇ ਅਧਾਰ ਉੱਤੇ ਰੱਦ ਕਰ ਦਿੱਤਾ ਗਿਆ।

ਜਿ਼ਕਰਯੋਗ ਹੈ ਕਿ 29 ਦਸੰਬਰ ਨੂੰ ਜਾਰੀ ਕੀਤੇ ਗਏ ਆਪਣੇ ਮੀਮੋ ਵਿੱਚ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਇਹ ਸਪਸ਼ਟ ਹਦਾਇਤ ਦਿੱਤੀ ਹੈ ਕਿ ਸਟਾਫ ਦੀ ਘਾਟ ਕਾਰਨ ਰੱਦ ਹੋਣ ਵਾਲੀਆਂ ਫਲਾਈਟਸ ਨੂੰ ਸੇਫਟੀ ਪ੍ਰੌਬਲਮ ਦੱਸਿਆ ਜਾਵੇ, ਇਸ ਨਾਲ ਫੈਡਰਲ ਰੈਗੂਲੇਸ਼ਨਜ਼ ਅਨੁਸਾਰ ਟਰੈਵਲਰਜ਼ ਨੂੰ ਮੁਆਵਜ਼ਾ ਦੇਣ ਲਈ ਏਅਰਲਾਈਨ ਪਾਬੰਦ ਨਹੀਂ ਹੋਵੇਗੀ।

ਦੂਜੇ ਪਾਸੇ ਕੈਨੇਡਾ ਦੇ ਪੈਸੈਂਜਰ ਰਾਈਟਸ ਚਾਰਟਰ ਅਨੁਸਾਰ ਏਅਰ ਪੈਸੈਂਜਰ ਪ੍ਰੋਟੈਕਸ਼ਨ ਰੈਗੂਲੇਸ਼ਨਜ਼ (ਏਪੀਪੀਆਰ) ਉਸ ਸੂਰਤ ਵਿੱਚ ਏਅਰਲਾਈਨਜ਼ ਨੂੰ ਪੈਸੈਂਜਰਜ਼ ਨੂੰ 1000 ਡਾਲਰ ਜੁਰਮਾਨੇ ਲਈ ਪਾਬੰਦ ਕਰਦੀ ਹੈ ਜੇ ਏਅਰਲਾਈਨ ਦੇ ਅਖ਼ਤਿਆਰ ਵਾਲੇ ਕਾਰਨਾਂ ਕਰਕੇ ਫਲਾਈਟ ਰੱਦ ਹੁੰਦੀ ਹੈ ਜਾਂ ਉਸ ਵਿੱਚ ਦੇਰ ਹੁੰਦੀ ਹੈ ਤੇ ਜਦੋਂ ਇਸ ਤਰ੍ਹਾਂ ਦਾ ਨੋਟੀਫਿਕੇਸ਼ਨ ਡਿਪਾਰਚਰ ਤੋਂ ਪਹਿਲਾਂ 14 ਦਿਨਾਂ ਜਾਂ ਇਸ ਤੋਂ ਘੱਟ ਸਮੇਂ ਉੱਤੇ ਆਇਆ ਹੋਵੇ। ਪਰ ਜੇ ਸੇਫਟੀ ਕਾਰਨਾਂ ਕਰਕੇ ਫਲਾਈਟ ਰੱਦ ਕੀਤੀ ਜਾਂਦੀ ਹੈ ਤਾਂ ਅਜਿਹੀ ਸੂਰਤ ਵਿੱਚ ਏਅਰਲਾਈਨਜ਼ ਨੂੰ ਕੋਈ ਰਕਮ ਅਦਾ ਨਹੀਂ ਕਰਨੀ ਹੋਵੇਗੀ। ਇਸ ਦੌਰਾਨ ਕੈਨੇਡੀਅਨ ਟਰਾਂਸਪੋਰਟੇਸ਼ਨ ਏਜੰਸੀ (ਸੀਟੀਏ), ਜੋ ਕਿ ਕਾਸੀ-ਜੁਡੀਸ਼ੀਅਲ ਫੈਡਰਲ ਬਾਡੀ ਹੈ, ਨੇ ਆਖਿਆ ਕਿ ਸਟਾਫ ਦੀ ਘਾਟ ਨੂੰ ਸੇਫਟੀ ਦਾ ਮੁੱਦਾ ਦੱਸਣਾ ਫੈਡਰਲ ਨਿਯਮਾਂ ਦੀ ਉਲੰਘਣਾ ਹੈ।