GTA News Media

Top Info Bar
22.1°C Toronto Loading date...
Canada Featured

ਸਰੀ ਵਿੱਚ ਪ੍ਰਾਪਰਟੀ ਟੈਕਸ ‘ਚ ਔਸਤਨ 200 ਡਾਲਰ ਤੋਂ ਵਧੇਰੇ ਦਾ ਹੋਵੇਗਾ ਵਾਧਾ

ਸਰੀ ਵਿੱਚ ਪ੍ਰਾਪਰਟੀ ਟੈਕਸ ‘ਚ ਔਸਤਨ 200 ਡਾਲਰ ਤੋਂ ਵਧੇਰੇ ਦਾ ਹੋਵੇਗਾ ਵਾਧਾ
Share this post via:

ਸਿਟੀ ਆਫ਼ ਸਰੀ ਵੱਲੋਂ ਆਉਂਦੇ 5 ਵਰ੍ਹਿਆਂ ਲਈ ਬਜਟ ਦਾ ਖਰੜਾ ਜਾਰੀ ਕਰ , 2023 ਲਈ ਪ੍ਰਾਪਰਟੀ ਟੈਕਸ ਵਿੱਚ 16.5 ਫ਼ੀਸਦ ਵਾਧੇ ਦੀ ਤਜਵੀਜ਼ ਕੀਤੀ ਗਈ ਹੈ ਤਾਂ ਜੋ ਸਰੀ ਪੁਲਿਸ ਦੀ ਤਬਦੀਲੀ ਨਾਲ ਸਬੰਧਿਤ ਲਾਗਤਾਂ ਨੂੰ ਪੂਰਾ ਕੀਤਾ ਜਾ ਸਕੇ। BC ਵਿੱਚ RCMP ਦੀ ਥਾਂ ਸਰੀ ਸ਼ਹਿਰ ਦੀ ਪੁਲਿਸ ਲਿਆਂਦੀ ਜਾ ਰਹੀ ਹੈ। ਮੇਅਰ ਡਗ ਮਕੈਲਮ ਦੀ ਅਗਵਾਈ ਵਿਚ ਸਰੀ ਦੀ ਸਾਬਕਾ ਸਿਟੀ ਕੌਂਸਲ ਨੇ ਸਰੀ ਵਿਚ RCMP ਨੂੰ ਹਟਾ ਕੇ ਸਰੀ ਦੀ ਨਵੀਂ ਪੁਲਿਸ ਫ਼ੋਰਸ ਤਿਆਰ ਕਰਨ ਦਾ ਫ਼ੈਸਲਾ ਲਿਆ ਸੀ। ਪਰ ਸਰੀ ਦੀ ਨਵੀਂ ਮੇਅਰ ਬ੍ਰੈਂਡਾ ਲੌਕ ਦੀ ਮੌਜੂਦਾ ਕੌਂਸਲ ਨੇ ਇਸ ਤਬਦੀਲੀ ਨੂੰ ਰੋਕ ਦਿੱਤਾ ਸੀ ਅਤੇ ਸਰੀ ਵਿਚ RCMP ਨੂੰ ਬਰਕਰਾਰ ਰੱਖਣ ਦਾ ਆਪਣਾ ਪਲਾਨ ਸੂਬਾ ਸਰਕਾਰ ਨੂੰ ਭੇਜਿਆ ਸੀ। ਹੁਣ ਅੰਤਿਮ ਫ਼ੈਸਲਾ ਬੀਸੀ ਦੇ ਸੌਲਿਸਟਰ ਜਨਰਲ ਮਾਈਕ ਫ਼ਾਰਨਵਰਥ ਦੇ ਹੱਥ ਵਿਚ ਹੈ।

ਸਿਟੀ ਨੇ ਇੱਕ ਨਿਊਜ਼ ਰੀਲੀਜ਼ ਵਿੱਚ ਕਿਹਾ ਕਿ 2023-2027 ਦਾ ਡਰਾਫਟ ਓਪਰੇਟਿੰਗ ਬਜਟ ਸਰੀ ਵਿੱਚ ਪੁਲਿਸਿੰਗ ‘ਤੇ ਕਿਸੇ ਫ਼ੈਸਲੇ ਤੋਂ ਬਗ਼ੈਰ ਬਣਾਇਆ ਗਿਆ ਸੀ, ਪਰ ਇਸ ਧਾਰਨਾ ‘ਤੇ ਨਿਰਭਰ ਕਰਦਾ ਹੈ ਕਿ ਇਹ RCMP ਨੂੰ ਅਧਿਕਾਰ ਖ਼ੇਤਰ ਦੀ ਪੁਲਿਸ ਵਜੋਂ ਬਰਕਰਾਰ ਰੱਖੇਗਾ। ਸਿਟੀ ਦਾ ਕਹਿਣਾ ਹੈ ਕਿ ਸਰੀ ਪੁਲਿਸ ਫ਼ੋਰਸ ਦੀ ਤੁਲਨਾ ਵਿੱਚ ਅਗਲੇ ਪੰਜ ਸਾਲਾਂ ਵਿੱਚ ਸਰੀ RCMP ਨੂੰ ਕਾਇਮ ਰੱਖਣ ਵਿੱਚ ਲਗਭਗ $235 ਮਿਲੀਅਨ ਘੱਟ ਖ਼ਰਚ ਹੋਣਗੇ। ਬਜਟ ਵਿੱਚ 9.5 ਪ੍ਰਤੀਸ਼ਤ ਜਨਰਲ ਪ੍ਰਾਪਰਟੀ ਟੈਕਸ ਵਾਧੇ ਦੀ ਤਜਵੀਜ਼ ਹੈ, ਜਿਸਦਾ ਮਤਲਬ ਹੈ ਕਿ ਇਕ ਪਰਿਵਾਰ ਨੂੰ ਅਗਲੇ ਸਾਲ ਪ੍ਰਾਪਰਟੀ ਟੈਕਸ ਵਿੱਚ ਔਸਤਨ $219 ਹੋਰ ਅਦਾ ਕਰਨਗੇ ਪੈ ਸਕਦੇ ਹਨ। ਸਰੀ ਪੁਲਿਸ ਸਰਵਿਸ ਦਾ ਕਹਿਣਾ ਹੈ ਕਿ ਉਹ ਪ੍ਰੋਵਿੰਸ ਨੂੰ ਸੌਂਪੇ ਗਏ ਆਪਣੇ ਪੁਲਿਸਿੰਗ ਮਾਡਲ ਵਿੱਚ ਵਿਸ਼ਵਾਸ ਕਰਦੇ ਹਨ ਅਤੇ ਹੋਰ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਮੇਅਰ ਲੌਕ ਦਾ ਕਹਿਣਾ ਹੈ ਕਿ ਪੁਲਿਸਿੰਗ ਪਰਿਵਰਤਨ ਪ੍ਰਯੋਗ ਹੁਣ ਨਿਵਾਸੀਆਂ ਅਤੇ ਕਾਰੋਬਾਰਾਂ ਨੂੰ ਮਹਿੰਗਾ ਪੈ ਰਿਹਾ ਹੈ।

(ਸੀਬੀਸੀ ਨਿਊਜ਼)