GTA News Media

Top Info Bar
22.1°C Toronto Loading date...
Canada Featured

ਹਿੱਟ ਐਂਡ ਰਨ ਮਾਮਲਾ: Burlington school ਦੇ ਬਾਹਰ 8 ਸਾਲਾ ਬੱਚੀ ਦੀ ਮੌਤ

ਹਿੱਟ ਐਂਡ ਰਨ ਮਾਮਲਾ: Burlington school ਦੇ ਬਾਹਰ 8 ਸਾਲਾ ਬੱਚੀ ਦੀ ਮੌਤ
Share this post via:

ਹਾਲਟਨ ਖੇਤਰੀ ਪੁਲਿਸ ਦਾ ਕਹਿਣਾ ਹੈ ਕਿ ਇੱਕ ਅੱਠ ਸਾਲ ਦੀ ਬੱਚੀ ਦੀ ਮੌਤ ਹੋ ਗਈ ਜਦੋਂ ਉਹ ਇੱਕ ਕਾਰ ਤੋਂ ਉਤਰਦੇ ਸਮੇਂ ਇੱਕ ਵਾਹਨ ਨਾਲ ਟਕਰਾ ਗਈ। ਉਹ ਇੱਕ ਸਮਾਗਮ ‘ਚ ਸ਼ਾਮਿਲ ਹੋਣ ਲਈ ਬਰਲਿੰਗਟਨ ਸਕੂਲ ‘ਚ ਦਾਖਲ ਹੋ ਰਹੀ ਸੀ। ਪੁਲਿਸ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਕਰੀਬ 5:30 ਵਜੇ, ਕਈ ਲੋਕ ਆਪਣੇ ਬੱਚਿਆਂ ਦੇ ਨਾਲ ਸੈਂਟਰਲ ਪਬਲਿਕ ਸਕੂਲ ਵਿੱਚ ਇੱਕ ਸਕੂਲ ਥੀਏਟਰ ਪ੍ਰੋਗਰਾਮ ਵਿੱਚ ਸ਼ਾਮਲ ਹੋਏ।

ਜਾਂਚਕਰਤਾਵਾਂ ਨੇ ਕਿਹਾ ਕਿ ਇੱਕ ਮਾਤਾ-ਪਿਤਾ ਨੇ ਅੱਠ ਸਾਲ ਦੀ ਬੱਚੀ ਨੂੰ ਕਾਰ ਵਿੱਚੋਂ ਸਕੂਲ ਵਿੱਚ ਦਾਖਲ ਹੋਣ ਲਈ ਡਰਾਈਵਵੇਅ ‘ਤੇ ਉਤਾਰਿਆ। ਸਾਂਝਾ ਡਰਾਈਵਵੇਅ ਸੈਂਟਰਲ ਪਬਲਿਕ ਸਕੂਲ ਨੂੰ ਬਰਲਿੰਗਟਨ ਸੈਂਟਰਲ ਸੈਕੰਡਰੀ ਸਕੂਲ ਨਾਲ ਜੋੜਦਾ ਹੈ। ਜਿਵੇਂ ਹੀ ਉਹ ਡਰਾਈਵਵੇਅ ਪਾਰ ਕਰ ਰਹੀ ਸੀ, ਉਸ ਨੂੰ ਇੱਕ ਚਿੱਟੇ ਰੰਗ ਦੀ SUV ਨੇ ਟੱਕਰ ਮਾਰ ਦਿੱਤੀ। ਪੁਲਿਸ ਨੇ ਦੱਸਿਆ ਕਿ SUV ਦਾ ਡਰਾਈਵਰ ਰੁਕਿਆ ਨਹੀਂ ਅਤੇ ਗੱਡੀ ਚਲਾਉਂਦਾ ਰਿਹਾ।

ਬੱਚੀ ਨੂੰ ਮੈਕਮਾਸਟਰ ਚਿਲਡਰਨ ਹਸਪਤਾਲ ਲਿਜਾਇਆ ਗਿਆ ਪਰ ਬਾਅਦ ਵਿਚ ਉਸ ਦੀ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਮੌਤ ਹੋ ਗਈ। ਹਾਲਟਨ ਪੁਲਿਸ ਨੇ ਦੱਸਿਆ ਕਿ ਇੱਕ ਗਵਾਹ ਡਰਾਈਵਰ ਦੀ ਲਾਇਸੈਂਸ ਪਲੇਟ ਨੋਟ ਕਰ ਲਈ ਸੀ, 21 ਸਾਲਾ ਡਰਾਈਵਰ ਨੂੰ ਸਕੂਲ ਦੇ ਬਿਲਕੁਲ ਨੇੜੇ ਇੱਕ ਘਰ ਤੋਂ ਗ੍ਰਿਫਤਾਰ ਕੀਤਾ ਗਿਆ।