GTA News Media

Top Info Bar
22.1°C Toronto Loading date...
Canada Featured

ਹੁਣ Express Entry ਅਤੇ Provincial Nominee Program ਦੀਆਂ ਅਰਜ਼ੀਆਂ ਹੋਣਗੀਆਂ ਔਨਲਾਈਨ ਟਰੈਕ

ਹੁਣ Express Entry ਅਤੇ Provincial Nominee Program ਦੀਆਂ ਅਰਜ਼ੀਆਂ ਹੋਣਗੀਆਂ ਔਨਲਾਈਨ ਟਰੈਕ
Share this post via:

ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਬਿਨੈਕਾਰਾਂ ਨੂੰ ਅਰਜ਼ੀਆਂ ਬਾਬਤ ਅਪਟੇਡ ਹਾਸਿਲ ਕਰਨ ਦਾ ਵਿਕਲਪ ਦਿੱਤਾ ਜਾ ਰਿਹਾ ਹੈ। ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਐਕਸਪ੍ਰੈਸ ਐਂਟਰੀ ਦੇ ਕੈਨੇਡੀਅਨ ਐਕਸਪੀਰੀਐਂਸ ਕਲਾਸ, ਫ਼ੈਡਰਲ ਟਰੇਡ ਵਰਕਰ ਅਤੇ ਫ਼ੈਡਰਲ ਸਕਿਲਡ ਵਰਕਰ ਅਧੀਨ ਅਰਜ਼ੀ ਲਾਉਣ ਵਾਲੇ ਬਿਨੈਕਾਰ ਹੁਣ ਆਪਣੀ ਅਰਜ਼ੀ ਨੂੰ ਔਨਲਾਈਨ ਟਰੈਕ ਕਰ ਸਕਣਗੇ। ਇਸਤੋਂ ਇਲਾਵਾ ਪ੍ਰੋਵਿੰਸ਼ੀਅਲ ਨੌਮੀਨੀ ਪ੍ਰੋਗਰਾਮ ਅਧੀਨ ਅਪਲਾਈ ਕਰਨ ਵਾਲੇ ਬਿਨੈਕਾਰ ਵੀ ਆਪਣੀ ਅਰਜ਼ੀ ‘ਤੇ ਟ੍ਰੈਕਰ ਰਾਹੀਂ ਅਪਡੇਟ ਦੇਖ ਸਕਣਗੇ।

ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਟ੍ਰੈਕਰ ਨੂੰ ਮਈ 2021 ਦੌਰਾਨ ਸ਼ੁਰੂ ਕੀਤਾ ਗਿਆ ਸੀ ਅਤੇ ਉਸ ਸਮੇਂ ਸਿਟੀਜਨਸ਼ਿਪ ਦੀਆਂ ਅਰਜ਼ੀਆਂ ਨੂੰ ਔਨਲਾਈਨ ਟਰੈਕ ਕੀਤਾ ਜਾ ਸਕਦਾ ਸੀ। ਫ਼ਰਵਰੀ ਮਹੀਨੇ ਦੌਰਾਨ ਸਪਾਊਜ਼ ਕੇਸਾਂ ਨੂੰ ਔਨਲਾਈਨ ਟਰੈਕ ਕੀਤੇ ਜਾਣ ਦੀ ਸ਼ੁਰੂਆਤ ਕੀਤੀ ਗਈ ਸੀ। ਔਨਲਾਈਨ ਟ੍ਰੈਕਰ ਵਿੱਚ ਬਿਨੈਕਾਰਾਂ ਨੂੰ ਆਪਣੀ ਅਰਜ਼ੀ ਬਾਰੇ ਅਪਡੇਟ ਮਿਲਦੇ ਰਹਿੰਦੇ ਹਨ। ਬਹੁਤ ਸਾਰੇ ਬਿਨੈਕਾਰ ਲੰਬੇ ਸਮੇਂ ਤੋਂ ਬੈਕਲੌਗ ਤੋਂ ਪ੍ਰੇਸ਼ਾਨ ਸਨ। ਲੰਘੇ ਸਾਲ ਫ਼ਰਵਰੀ ਮਹੀਨੇ ਦੌਰਾਨ ਕੈਨੇਡਾ ਵਿੱਚ ਲਗਭਗ 2 ਮਿਲੀਅਨ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲੌਗ ਸੀ।