GTA News Media

Top Info Bar
22.1°C Toronto Loading date...
Canada

2023 ਕੈਨੇਡਾ ‘ਚ ਹੁਣ ਤੱਕ ਦਾ ਸਭ ਤੋਂ ਭਿਆਨਕ ਜੰਗਲੀ ਅੱਗ ਸੀਜ਼ਨ

2023 ਕੈਨੇਡਾ ‘ਚ ਹੁਣ ਤੱਕ ਦਾ ਸਭ ਤੋਂ ਭਿਆਨਕ ਜੰਗਲੀ ਅੱਗ ਸੀਜ਼ਨ
Share this post via:

ਕੈਨੇਡਾ ਦੇ ਐਮਰਜੈਂਸੀ ਪ੍ਰੀਪੇਅਰਡਨੈਸ ਮਿਨਿਸਟਰ ਬਿਲ ਬਲੇਅਰ ਦਾ ਕਹਿਣਾ ਹੈ ਕਿ ਦੇਸ਼ ਭਰ ਤੋਂ ਜੰਗਲੀ ਅੱਗ ਦੀਆਂ ਜਿਸ ਤਰ੍ਹਾਂ ਦੀਆਂ ਤਸਵੀਰਾਂ ਉੱਭਰ ਰਹੀਆਂ ਹਨ ਉਹ ਹੁਣ ਤੱਕ ਦੀਆਂ ਸਭ ਤੋਂ ਭਿਆਨਕ ਹਨ। ਫ਼ੈਡਰਲ ਅੰਕੜੇ ਦਰਸਾਉਂਦੇ ਹਨ ਕਿ ਇਸ ਗਰਮੀਆਂ ਦੌਰਾਨ ਜੰਗਲੀ ਅੱਗ ਦਾ ਸੀਜ਼ਨ ਆਮ ਨਾਲੋਂ ਵਧੇਰੇ ਤੀਬਰ ਹੋਵੇਗਾ। ਬਿਲ ਬਲੇਅਰ ਅਤੇ ਛੇ ਹੋਰ ਫ਼ੈਡਰਲ ਕੈਬਿਨੇਟ ਮਿਨਿਸਟਰਾਂ ਨੇ ਸੋਮਵਾਰ ਨੂੰ ਕੈਨੇਡਾ ਵਿਚ ਜੰਗਲੀ ਅੱਗ ਦੀ ਸਥਿਤੀ ਬਾਰੇ ਅਪਡੇਟ ਦਿੱਤੀ ਸੀ।

ਬੀਸੀ ਵਾਈਲਡਫ਼ਾਇਰ ਸਰਵਿਸ ਦਾ ਕਹਿਣਾ ਹੈ ਡੌਨੀ ਕ੍ਰੀਕ ਵਿੱਖੇ ਜੰਗਲੀ ਅੱਗ 2,400 ਵਰਗ ਕਿਲੋਮੀਟਰ ਤੋਂ ਵੱਧ ਰਕਬੇ ਚ ਫ਼ੈਲ ਚੁੱਕੀ ਹੈ, ਅਤੇ ਇਹ ਹੁਣ ਸੂਬੇ ਦੇ ਇਤਿਹਾਸ ਦੀ ਦੂਸਰੀ ਸਭ ਤੋਂ ਵੱਡੀ ਜੰਗਲੀ ਅੱਗ ਮੰਨੀ ਜਾ ਰਹੀ ਹੈ। ਨੋਵਾ ਸਕੋਸ਼ੀਆ ਹੁਣ ਤੱਕ ਦੀ ਸਭ ਤੋਂ ਵੱਡੀ ਜੰਗਲੀ ਅੱਗ ਨਾਲ ਜੂਝ ਰਿਹਾ ਹੈ।

ਕਿਊਬੈਕ ‘ਚ ਲੱਗੀ ਜੰਗਲੀ ਅੱਗ ਦਾ ਧੂੰਆਂ ਦੱਖਣੀ ਓਨਟੇਰਿਓ ਤੱਕ ਹਵਾ ਗੁਣਵੱਤਾ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਤੇ ਸਥਾਨਕ ਜੰਗਲੀ ਅੱਗਾਂ ‘ਤੇ ਕਿਊਬੈਕ ਦੇ ਧੂੰਏ ਕਰਕੇ ਐਨਵਾਇਰਨਮੈਂਟ ਕੈਨੇਡਾ ਨੇ ਏਅਰ ਕੁਆਲਟੀ ਦੀ ਚਿਤਾਵਨੀ ਜਾਰੀ ਕੀਤੀ ਹੈ। ਸੋਮਵਾਰ ਦੇਰ ਦੁਪਹਿਰ ਤੱਕ, ਕੈਨੇਡਾ ਭਰ ਵਿਚ 424 ਜੰਗਲੀ ਅੱਗਾਂ ਦਰਜ ਕੀਤੀਆਂ ਗਈਆਂ ਜਿਨ੍ਹਾਂ ਵਿਚੋਂ 250 ਤੋਂ ਵੱਧ ਨੂੰ ਕਾਬੂ ਤੋਂ ਬਾਹਰ ਮੰਨਿਆ ਗਿਆ ਹੈ।