ਕੈਨੇਡਾ ਵਿਖੇ ਕਈ ਕੇਸਾਂ ‘ਚ ਲੋੜੀਂਦੇ 28 ਸਾਲਾ ਪੰਜਾਬੀ ਨੌਜਵਾਨ ਦੇ ਸੂਬਾ ਪੱਧਰੀ ਗ੍ਰਿਫ਼ਤਾਰੀ ਵਾਰੰਟ ਕੱਢੇ ਗਏ ਹਨ। ਬਰਨਬੀ RCMP ਨੇ ਜਾਣਕਾਰੀ ਦਿੰਦੇ ਦੱਸਿਆ ਹੈ ਕਿ 28 ਸਾਲਾ ਮਨਵੀਰ ਸਿੰਘ ਢੇਸੀ ਵੈਸੇ ਤਾਂ ਸਰੀ ਦਾ ਰਹਿਣ ਵਾਲਾ ਹੈ, ਪਰ ਉਸ ਨੇ ਬਰਨਬੀ ਵਿੱਚ ਵੀ ਸਮਾਂ ਬਿਤਾਇਆ ਹੈ। ਉਸ ‘ਤੇ ਹਮਲਾ ਕਰਨਾ, ਧਮਕੀ ਦੇਣਾ ਅਤੇ ਸ਼ਰਾਰਤ ਕਰਨ ਵਰਗੇ ਕਈ ਦੋਸ਼ ਲੱਗੇ ਹਨ। ਇਸ ਦੇ ਚਲਦਿਆਂ ਉਸ ਦੇ BC ਪੱਧਰੀ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ ਗਏ। ਬਰਨਬੀ RCMP ਵੱਲੋਂ ਮਨਵੀਰ ਦੀ ਤੇਜ਼ੀ ਨਾਲ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੇ ਕਿਤੇ ਵੀ ਢੇਸੀ ਨੂੰ ਦੇਖਿਆ ਤਾਂ ਉਹ ਤੁਰੰਤ ਜਾਂਚਕਰਤਾ ਟੀਮ ਨਾਲ ਸੰਪਰਕ ਕਰੇ।
https://twitter.com/BurnabyRCMP/status/1640514566516793346?s=20
ਇਸ ਤੋਂ ਪਹਿਲਾਂ 2 ਪੰਜਾਬੀਆਂ ਖਿਲਾਫ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਏ ਸੀ। ਯਾਰਕ ਰੀਜਨਲ ਪੁਲਿਸ ਨੇ BC ਦੇ ਡੈਲਟਾ ਸ਼ਹਿਰ ਨਾਲ ਸਬੰਧਤ 24 ਸਾਲਾ ਜਸਪ੍ਰੀਤ ਸਿੰਘ ਅਤੇ ਮਿਸੀਸਾਗਾ ਦੇ 23 ਸਾਲਾ ਸੁਖਪ੍ਰੀਤ ਸਿੰਘ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੇ ਵਕੀਲ ਰਾਹੀਂ ਪੁਲਿਸ ਅੱਗੇ ਸਰੰਡਰ ਕਰ ਦੇਣ। ਯਾਰਕ ਰੀਜਨਲ ਪੁਲਿਸ ਨੇ ਲੋਕਾਂ ਨੂੰ ਸੁਚੇਤ ਕੀਤਾ ਸੀ ਕਿ ਸ਼ੱਕੀਆਂ ਦੀ ਮਦਦ ਕਰਨ ਵਾਲਿਆਂ ਵਿਰੁੱਧ ਅਪਰਾਧਕ ਦੋਸ਼ ਆਇਦ ਕੀਤੇ ਜਾਣਗੇ।
Jaspreet Singh of Delta and Sukhpreet Singh of Mississauga, Ont. (R) are wanted on Canada-wide warrants