GTA News Media

Top Info Bar
22.1°C Toronto Loading date...
Canada

4 ਮਹੀਨਿਆਂ ‘ਚ ਦੂਜੀ ਵਾਰ ਖ਼ਰਾਬ ਹੋਇਆ ਟਰੂਡੋ ਦਾ ਜਹਾਜ਼

4 ਮਹੀਨਿਆਂ ‘ਚ ਦੂਜੀ ਵਾਰ ਖ਼ਰਾਬ ਹੋਇਆ ਟਰੂਡੋ ਦਾ ਜਹਾਜ਼
Share this post via:

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵਾਰ-ਵਾਰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਪਿਛਲੇ ਚਾਰ ਮਹੀਨਿਆਂ ‘ਚ ਇਹ ਦੂਜੀ ਵਾਰ ਹੈ ਜਦੋਂ ਉਸ ਦਾ ਜਹਾਜ਼ ਵਿਦੇਸ਼ੀ ਧਰਤੀ ‘ਤੇ ਖ਼ਰਾਬ ਹੋਇਆ ਹੈ। ਪਿਛਲੇ ਸਾਲ ਸਤੰਬਰ ਵਿੱਚ ਜੀ-20 ਦੌਰਾਨ ਭਾਰਤ ਵਿੱਚ ਟਰੂਡੋ ਦਾ ਜਹਾਜ਼ ਖ਼ਰਾਬ ਹੋ ਗਿਆ ਸੀ, ਜਿਸ ਕਾਰਨ ਕੈਨੇਡੀਅਨ ਪੀਐਮ ਨੂੰ ਦੋ ਦਿਨ ਹੋਰ ਭਾਰਤ ਵਿੱਚ ਰਹਿਣਾ ਪਿਆ ਸੀ।

ਪ੍ਰਧਾਨ ਮੰਤਰੀ 26 ਦਸੰਬਰ ਨੂੰ ਪਰਿਵਾਰਕ ਛੁੱਟੀਆਂ ਮਨਾਉਣ ਲਈ ਜਮਾਇਕਾ ਗਏ ਸਨ, ਜਿੱਥੇ ਉਹ ਆਪਣੇ ਪਰਿਵਾਰ ਨਾਲ ਇੱਕ ਰਿਜ਼ੋਰਟ ਵਿੱਚ ਰੁਕੇ ਸਨ, ਪਰ ਵੀਰਵਾਰ ਨੂੰ ਵਾਪਸ ਪਰਤਦੇ ਸਮੇਂ ਉਨ੍ਹਾਂ ਦਾ ਜਹਾਜ਼ ਖ਼ਰਾਬ ਹੋ ਗਿਆ, ਜਿਸ ਕਾਰਨ ਉਨ੍ਹਾਂ ਨੂੰ ਇੱਕ ਦਿਨ ਰੁਕਣਾ ਪਿਆ।

ਸੀਬੀਸੀ ਨਿਊਜ਼ ਨੇ ਸ਼ੁੱਕਰਵਾਰ ਨੂੰ ਰਿਪੋਰਟ ਦਿੱਤੀ ਕਿ ਰਾਸ਼ਟਰੀ ਰੱਖਿਆ ਵਿਭਾਗ ਨੇ ਜਮਾਇਕਾ ਲਈ ਦੂਜਾ ਜਹਾਜ਼ ਭੇਜਿਆ ਹੈ। ਕੈਨੇਡੀਅਨ ਅਖਬਾਰ ਨੈਸ਼ਨਲ ਪੋਸਟ ਨੇ ਪਹਿਲਾਂ ਰਿਪੋਰਟ ਦਿੱਤੀ ਸੀ ਕਿ ਟਰੂਡੋ ਨੇ ਕਿਹਾ ਸੀ ਕਿ ਉਹ ਆਪਣੀ ਛੁੱਟੀਆਂ ਦੀ ਯਾਤਰਾ ਦਾ ਭੁਗਤਾਨ ਖੁਦ ਕਰ ਰਹੇ ਹਨ। ਟਰੂਡੋ ਦਾ ਮੌਜੂਦਾ ਜਹਾਜ਼ 36 ਸਾਲ ਪੁਰਾਣਾ ਹੈ।