GTA News Media

Top Info Bar
22.1°C Toronto Loading date...
Canada Featured

40.1 ਬਿਲੀਅਨ ਅਨੁਮਾਨਿਤ ਘਾਟੇ ਦੇ ਫ਼ੈਡਰਲ ਬਜਟ 2023-24 ਦੇ ਮੁੱਖ ਅੰਸ਼

40.1 ਬਿਲੀਅਨ ਅਨੁਮਾਨਿਤ ਘਾਟੇ ਦੇ ਫ਼ੈਡਰਲ ਬਜਟ 2023-24 ਦੇ ਮੁੱਖ ਅੰਸ਼
Share this post via:

ਕੈਨੇਡਾ ਦੀ ਫ਼ਾਇਨੈਂਸ ਮਿਨਿਸਟਰ ਕ੍ਰਿਸਟੀਆ ਫ਼੍ਰੀਲੈਂਡ ਵੱਲੋਂ ਪੇਸ਼ ਕੀਤੇ ਬਜਟ ਵਿਚ ਸ਼ੁਰੂਆਤੀ ਅੰਦਾਜ਼ੇ ਨਾਲੋਂ 10 ਬਿਲੀਅਨ ਵੱਧ ਘਾਟੇ ਦਾ ਅਨੁਮਾਨ ਲਗਾਇਆ ਗਿਆ ਹੈ। ਬਜਟ ਘਾਟੇ ਵਿਚ ਇਹ ਵਾਧ ਆਰਥਿਕਤਾ ਦੀ ਮਾੜੀ ਹੁੰਦੀ ਸਥਿਤੀ ਅਤੇ ਨੈਸ਼ਨਲ ਡੈਂਟਲ ਕੇਅਰ ਪ੍ਰੋਗਰਾਮ ਕਰਕੇ ਦਰਜ ਹੋਈ ਹੈ। ਫ਼੍ਰੀਲੈਂਡ ਦੇ ਬਜਟ ਵਿਚ 2023-24 ਦਾ ਬਜਟ ਘਾਟਾ 40.1 ਬਿਲੀਅਨ ਅਨੁਮਾਨਿਆ ਗਿਆ ਹੈ।

ਬਜਟ ਦੇ ਮੁੱਖ ਅੰਸ਼:

  • ਅਗਲੇ ਛੇ ਸਾਲਾਂ ਵਿਚ 43 ਬਿਲੀਅਨ ਡਾਲਰ ਦੇ ਨਵੇਂ ਖ਼ਰਚ ਦੀ ਯੋਜਨਾ
  •  ਗ੍ਰੋਸਰੀ ਰਿਬੇਟ ਅਧੀਨ ਯੋਗ ਪਰਿਵਾਰਾਂ ਨੂੰ 467 ਡਾਲਰ ਤੱਕ ਪ੍ਰਾਪਤ ਹੋਣਗੇ। ਬਿਨਾ ਬੱਚਿਆਂ ਵਾਲੇ ਸਿੰਗਲਜ਼ ਨੂੰ 234 ਡਾਲਰ ਤੱਕ ਦਾ ਕ੍ਰੈਡਿਟ ਪ੍ਰਾਪਤ ਹੋਵੇਗਾ।
  • ਕੈਨੇਡਾ ਸਟੂਡੈਂਟ ਗ੍ਰਾਂਟਸ ਲਈ 40 ਫ਼ੀਸਦੀ ਵਾਧਾ
  • 90,000 ਡਾਲਰ ਤੋਂ ਘੱਟ ਸਲਾਨਾ ਆਮਦਨ ਵਾਲੇ ਪਰਿਵਾਰਾਂ ਲਈ ਡੈਂਟਲ ਕੇਅਰ ਦਾ ਵਿਸਤਾਰ ਕਰਨ ਲਈ 13 ਬਿਲੀਅਨ ਡਾਲਰ ਦੀ ਯੋਜਨਾ
  • ਬਿਜਲੀ ਨਿਵੇਸ਼ ਵਿਚ ਨਵਾਂ 15 ਫ਼ੀਸਦੀ ਰਿਫ਼ੰਡ ਯੋਗ ਟੈਕਸ ਕ੍ਰੈਡਿਟ
  • ਟੈਕਨੋਲੌਜੀ ਨਿਰਮਾਣ ਵਿਚ ਨਿਵੇਸ਼ ਲਈ 30 ਫ਼ੀਸਦੀ ਟੈਕਸ ਕ੍ਰੈਡਿਟ
  • ਮੂਲਨਿਵਾਸੀਆਂ ਲਈ ਹਾਊਸਿੰਗ ਰਣਨੀਤੀ ਲਈ ਅਗਲੇ ਪੰਜ ਸਾਲਾਂ ਵਿਚ 4 ਬਿਲੀਅਨ ਡਾਲਰ ਖ਼ਰਚ ਕਰਨ ਦੀ ਯੋਜਨਾ
  • ਵਿਦੇਸ਼ੀ ਦਖ਼ਲਅੰਦਾਜ਼ੀ ਨਾਲ ਨਜਿੱਠਣ ਲਈ ਨਵੇਂ ਅਦਾਰੇ ਦਾ ਗਠਨ
  • 1.18 ਟ੍ਰਿਲੀਅਨ ਫ਼ੈਡਰਲ ਕਰਜ਼ੇ ਅਤੇ ਜੀਡੀਪੀ ਦਾ ਅਨੁਪਾਤ ਅਗਲੇ ਦੋ ਸਾਲ ਵਿਚ ਥੋੜਾ ਵਧੇਗਾ
  • ਫ਼ੈਡਰਲ ਸਰਕਾਰ ਅਨੁਮਾਨੀ ਆਮਦਨ ਨਾਲੋਂ 5.7 ਬਿਲੀਅਨ ਡਾਲਰ ਘੱਟ ਪ੍ਰਾਪਤ ਕਰੇਗੀ
  • ਅਗਲੇ ਪੰਜ ਸਾਲਾਂ ਵਿਚ ਸਰਕਾਰੀ ਖ਼ਰਚਿਆਂ ਵਿਚ ਕਰੀਬ 15.4 ਬਿਲੀਅਨ ਡਾਲਰ ਦੀ ਕਟੌਤੀ ਕਰਨ ਦੀ ਯੋਜਨਾ

ਸਰਕਾਰ ਇੱਕ ਮਿਲੀਅਨ ਤੋਂ ਵੀ ਵੱਧ ਲੋਕਾਂ ਨੂੰ ਕੱਚੇ ਜਾਂ ਪੱਕੇ ਤੌਰ ‘ਤੇ ਕੈਨੇਡਾ ਲਿਆ ਰਹੀ ਹੈ, ਅਤੇ ਉਨ੍ਹਾਂ ਵਿਚੋਂ ਹਰ ਇੱਕ ਨੂੰ ਰਹਿਣ ਲਈ ਘਰ ਚਾਹੀਦਾ ਹੈ, ਪਰ ਹਾਊਸਿੰਗ ਦੇ ਪੱਖ ‘ਤੇ ਸਰਕਾਰ ਨੇ ਕੋਈ ਅਹਿਮ ਵਚਨਬੱਧਤਾ ਨਹੀਂ ਐਲਾਨੀ ਹੈ।