GTA News Media

Top Info Bar
22.1°C Toronto Loading date...
Canada Featured

BC ਮਨੁੱਖੀ ਅਧਿਕਾਰ ਟ੍ਰਿਬਿਊਨਲ ਵੱਲੋਂ ਜਾਤੀ ਸੂਚਕ ਸ਼ਬਦ ਮਾਮਲੇ ‘ਚ ਪੀੜਤ ਨੂੰ $9,000 ਦੇ ਮੁਆਵਜ਼ੇ ਦੇ ਹੁਕਮ

BC ਮਨੁੱਖੀ ਅਧਿਕਾਰ ਟ੍ਰਿਬਿਊਨਲ ਵੱਲੋਂ ਜਾਤੀ ਸੂਚਕ ਸ਼ਬਦ ਮਾਮਲੇ ‘ਚ ਪੀੜਤ ਨੂੰ $9,000 ਦੇ ਮੁਆਵਜ਼ੇ ਦੇ ਹੁਕਮ
Share this post via:

ਬੀਸੀ ਮਨੁੱਖੀ ਅਧਿਕਾਰ ਟ੍ਰਿਬਿਊਨਲ ਨੇ ਜਾਤੀ ਅਧਾਰਤ ਵਿਤਕਰੇ ਦਾ ਸ਼ਿਕਾਰ ਹੋਏ ਇੱਕ ਵਿਅਕਤੀ ਨੂੰ $9,000 ਤੋਂ ਵੱਧ ਦਾ ਮੁਆਵਜ਼ਾ ਦਿੱਤੇ ਜਾਣ ਦਾ ਫ਼ੈਸਲਾ ਕੀਤਾ ਹੈ। 15 ਮਾਰਚ ਨੂੰ ਜਾਰੀ ਇੱਕ ਇਕ ਫ਼ੈਸਲੇ ਵਿੱਚ ਟ੍ਰਿਬਿਊਨਲ ਦੀ ਜੱਜ ਸੋਨੀਆ ਪਿਘਿਨ ਨੇ ਪਾਇਆ ਕਿ ਮਨੋਜ ਭੰਗੂ ਨਾਲ ਉਸਦੇ ਜਾਤੀ-ਪਿਛੋਕੜ, ਮੂਲ ਸਥਾਨ, ਧਰਮ ਅਤੇ ਨਸਲ ਦੇ ਆਧਾਰ ‘ਤੇ ਵਿਤਕਰਾ ਕੀਤਾ ਗਿਆ ਸੀ। 2018 ਵਿਚ ਬੀਸੀ ਦੀ ਇੱਕ ਟੈਕਸੀ ਕੰਪਨੀ ਦੀ ਕ੍ਰਿਸਮਸ ਪਾਰਟੀ ਵਿਚ ਹੋਏ ਝਗੜੇ ਦੌਰਾਨ ਮਨੋਜ ਨੂੰ ਉਸਦੇ ਦੋ ਸਾਥੀਆਂ ਇੰਦਰਜੀਤ ਅਤੇ ਅਵਨਿੰਦਰ ਢਿੱਲੋਂ ਨੇ ਚਮਾਰ ਆਖਿਆ ਸੀ, ਜੋਕਿ ਉਸਦੀ ਦਲਿਤ ਜਾਤੀ ਦਾ ਨਾਮ ਹੈ ਅਤੇ ਪੰਜਾਬੀ ਭਾਸ਼ਾ ਵਿਚ ਇੱਕ ਅਪਮਾਨਜਨਕ ਸ਼ਬਦ ਮੰਨਿਆ ਜਾਂਦਾ ਹੈ।

ਸੋਨੀਆ ਦੇ ਫ਼ੈਸਲੇ ਦੇ ਮੁਤਾਬਕ, ਦਸੰਬਰ 2018 ਵਿਚ ਦੋ ਘਟਨਾਵਾਂ ਵਾਪਰੀਆਂ ਸਨ। ਇੱਕ ਢਿੱਲੋਂ ਭਰਾਵਾਂ ਵੱਲੋਂ ਮਨੋਜ ਭੰਗੂ ਖ਼ਿਲਾਫ਼ ਨਸਲੀ ਟਿੱਪਣੀ ਕਰਨੀ ਅਤੇ ਦੂਸਰਾ ਉਸ ‘ਤੇ ਸਰੀਰਕ ਹਮਲਾ ਕਰਨਾ। ਮਨੋਜ ਟੈਕਸੀ ਕੰਪਨੀ ਵਿਚ ਡਰਾਈਵਰ ਅਤੇ ਬੋਰਡ ਡਾਇਰਕੈਟਰ ਸੀ। ਲਿਖਤ ਫ਼ੈਸਲੇ ਅਨੁਸਾਰ ਘਟਨਾ ਸਮੇਂ ਕਈ ਗਵਾਹ ਮੌਜੂਦ ਸਨ ਅਤੇ ਉਨ੍ਹਾਂ ਨੇ ਢਿੱਲੋਂ ਭਰਾਵਾਂ ਨੂੰ ਵਾਰ-ਵਾਰ ਮੁੱਕੇ ਮਾਰਦਿਆਂ ਅਤੇ ਕਹਿੰਦੇ ਸੁਣਿਆ, ਹਾਂ ਇਹ ਚ… ਹੈ, ਇਸ ਨੂੰ ਮਾਰ ਦਓ, ਇਸ ਚ…. ਨੂੰ ਕੁੱਟੋ। ਸੋਨੀਆ ਨੇ ਲਿਖਿਆ ਕਿ ਗਵਾਹਾਂ ਨੇ ਦੂਸਰੇ ਝਗੜੇ ਬਾਰੇ ਇੱਕਸਾਰ ਸਬੂਤ ਪ੍ਰਦਾਨ ਕੀਤੇ ਅਤੇ ਮੈਨੂੰ ਉਨ੍ਹਾਂ ਦੇ ਸਬੂਤ ਢਿੱਲੋਂ ਭਰਾਵਾਂ ਦੇ ਸਬੂਤਾਂ ਨਾਲੋਂ ਵਧੇਰੇ ਯਕੀਨ ਕਰਨ ਯੋਗ ਲੱਗੇ।

ਮਨੋਜ ਨੇ ਟ੍ਰਿਬਿਊਨਲ ਨੂੰ ਦੱਸਿਆ ਕਿ ਉਸ ਲਈ ਆਪਣੇ ਬੱਚਿਆਂ ਨੂੰ ਇਹ ਘਟਨਾ ਸਮਝਾਉਣਾ ਖ਼ਾਸ ਤੌਰ ‘ਤੇ ਮੁਸ਼ਕਿਲ ਸੀ ਅਤੇ ਪਾਰਟੀ ਵਿਚ ਮੌਜੂਦ ਹੋਰ ਸਾਥੀਆਂ ਨਾਲ ਬਾਅਦ ਚੋਂ ਵਿਚਰਨਾ ਵੀ ਉਸਨੂੰ ਅਪਮਾਨਜਨਕ ਲੱਗਿਆ। ਮਨੋਜ ਨੇ ਕਿਹਾ ਕਿ ਉਹ ਇਹ ਸੋਚ ਕੇ ਕੈਨੇਡਾ ਆਇਆ ਸੀ ਕਿ ਉਹ ਅਤੇ ਉਸਦਾ ਪਰਿਵਾਰ ਬਿਨਾ ਵਿਤਕਰੇ ਤੋਂ ਇੱਥੇ ਰਹਿ ਸਕਦਾ ਹੈ। ਮਨੋਜ ਦਾ ਕਹਿਣਾ ਹੈ ਕਿ ਉਸ ਲਈ ਇੱਕ ਬੇਹੱਦ ਪ੍ਰੇਸ਼ਾਨ ਕਰਨ ਵਾਲਾ ਤਜਰਬਾ ਸੀ। ਟ੍ਰਿਬਿਊਨਲ ਵੱਲੋਂ ਇਸ ਮਾਮਲੇ ਵਿਚ ਇੰਦਰਜੀਤ ਅਤੇ ਅਰਵਿੰਦਰ ਢਿੱਲੋ ਨੂੰ ਮਨੋਜ ਨੂੰ ਹਰਜਾਨੇ ਵੱਜੋਂ $6,000 ਡਾਲਰ ਦੇਣ ਅਤੇ ਮਨੋਜ ਦੇ ਸ਼ਿਕਾਇਤ ਦਾਇਰ ਕਰਨ ਵਿਚ ਆਏ 3,775.81 ਡਾਲਰ ਦੀ ਰਕਮ ਦਾ ਭੁਗਤਾਨ ਕਰਨ ਦੇ ਵੀ ਆਦੇਸ਼ ਦਿੱਤੇ ਗਏ ਹਨ।

ਸੀਬੀਸੀ ਨਿਊਜ਼