GTA News Media

Top Info Bar
22.1°C Toronto Loading date...
Canada

BC: 1 ਜੂਨ ਤੋਂ ਮਿਨਿਮਮ ਵੇਜ ਹੋਵੇਗੀ $16.75 ਪ੍ਰਤੀ ਘੰਟਾ

BC: 1 ਜੂਨ ਤੋਂ ਮਿਨਿਮਮ ਵੇਜ ਹੋਵੇਗੀ $16.75 ਪ੍ਰਤੀ ਘੰਟਾ
Share this post via:

ਬੀਸੀ ਵਿਚ ਮੌਜੂਦਾ 15.65 ਡਾਲਰ ਪ੍ਰਤੀ ਘੰਟਾ ਵੇਜ ਵਿਚ 6.9% ਵਾਧੇ ਨਾਲ, 1 ਜੂਨ ਤੋਂ ਮਿਨਿਮਮ ਵੇਜ 16.75 ਡਾਲਰ ਪ੍ਰਤੀ ਘੰਟਾ ਹੋ ਜਾਵੇਗੀ। ਸਰਕਾਰ ਦਾ ਕਹਿਣਾ ਹੈ ਇਹ ਕਦਮ ਵੇਜ ਨੂੰ ਮਹਿੰਗਾਈ ਦਰ ਨਾਲ ਜੋੜਨ ਦੇ ਸਰਕਾਰ ਦੇ ਵਾਅਦੇ ਨੂੰ ਪੂਰਾ ਕਰੇਗਾ। ਲੇਬਰ ਮਿਨਿਸਟਰ ਹੈਰੀ ਬੈਂਸ ਨੇ ਕਿਹਾ ਕਿ ਸੂਬੇ ਦੇ ਸਭ ਤੋਂ ਘੱਟ ਵੇਜ ਪ੍ਰਾਪਤ ਕਰਨ ਵਾਲੇ ਵਰਕਰਾਂ ਦੀ ਮਦਦ ਲਈ ਇਹ ਕਦਮ ਚੁੱਕਿਆ ਗਿਆ ਹੈ।

ਇੱਕ ਨਿਊਜ਼ ਰਿਲੀਜ਼ ਵਿਚ ਬੈਂਸ ਨੇ ਕਿਹਾ, ਇਹ ਵਰਕਰਜ਼ ਅਤੇ ਇਨ੍ਹਾਂ ਦੇ ਪਰਿਵਾਰ ਉੱਚੀਆਂ ਲਾਗਤਾਂ ਦਾ ਸਭ ਤੋਂ ਵੱਧ ਪ੍ਰਭਾਵ ਝੱਲਦੇ ਹਨ। ਬੈਂਸ ਨੇ ਕਿਹਾ ਕਿ ਰੈਜ਼ੀਡੈਂਸ਼ੀਅਲ ਕੇਅਰ-ਟੇਕਰਜ਼, ਲਿਵ-ਇਨ-ਹੋਮ ਸਪੋਰਟ ਵਰਕਰਾਂ ਅਤੇ ਕੈਂਪ ਲੀਡਰਾਂ ਲਈ ਵੀ ਇਹੀ ਪ੍ਰਤੀਸ਼ਤ ਵਾਧਾ ਲਾਗੂ ਹੋਵੇਗਾ।