Black History Month ਮੌਕੇ PM ਮਾਰਕ ਕਾਰਨੀ ਦਾ ਬਿਆਨ: ‘ਅਸਮਾਨਤਾਵਾਂ ਅਜੇ ਵੀ ਕਾਇਮ ਹਨ’|
ਕੈਨੇਡਾ ਵਿੱਚ Black History Month: PM ਕਾਰਨੀ ਨੇ ਅਸਮਾਨਤਾਵਾਂ ਮੰਨੀਆਂ |
ਕੈਨੇਡਾ ਵਿੱਚ Black History Month ਦੀ 30ਵੀਂ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਕਾਲੇ ਕੈਨੇਡੀਅਨਜ਼ ਦਾ ਇਤਿਹਾਸ ਨਾਇਨਸਾਫ਼ੀ ਦੇ ਖ਼ਿਲਾਫ਼ ਹੌਸਲੇ ਅਤੇ ਸੰਘਰਸ਼ ਦੀ ਕਹਾਣੀ ਹੈ।
ਗੈਟੀਨੋ ਸਥਿਤ ਕੈਨੇਡੀਅਨ ਮਿਊਜ਼ੀਅਮ ਆਫ਼ ਹਿਸਟਰੀ ਵਿੱਚ ਹੋਏ ਸਮਾਗਮ ਦੌਰਾਨ ਉਨ੍ਹਾਂ ਕਿਹਾ ਕਿ ਕੈਨੇਡਾ ਅੱਜ ਭਾਵੇਂ ਵਿਭਿੰਨਤਾ ਨੂੰ ਮਨਾਉਂਦਾ ਹੈ, ਪਰ Black History ਇਹ ਵੀ ਯਾਦ ਦਿਲਾਉਂਦੀ ਹੈ ਕਿ ਦੇਸ਼ ਹਮੇਸ਼ਾਂ ਆਪਣੇ ਆਦਰਸ਼ਾਂ ‘ਤੇ ਖਰਾ ਨਹੀਂ ਉਤਰਿਆ।
PM ਕਾਰਨੀ ਨੇ ਮੰਨਿਆ ਕਿ ਕੈਨੇਡਾ ਦੇ ਇਤਿਹਾਸ ਵਿੱਚ ਗੁਲਾਮੀ ਅਤੇ ਵੱਖਰੇਪਣ ਵਰਗੇ ਕਾਲੇ ਦੌਰ ਵੀ ਰਹੇ ਹਨ, ਜਿਨ੍ਹਾਂ ਦੇ ਅਸਰ ਅਜੇ ਤੱਕ ਮਹਿਸੂਸ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅੱਜ ਵੀ ਕਾਲੇ ਕੈਨੇਡੀਅਨ ਵਪਾਰ, ਰੋਜ਼ਗਾਰ ਅਤੇ ਖਾਦ ਸੁਰੱਖਿਆ ਵਿੱਚ ਪਿੱਛੇ ਹਨ।
ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ Black History Month ਸਿਰਫ਼ ਮਨਾਉਣ ਲਈ ਨਹੀਂ, ਸਗੋਂ ਬਲੈਕ ਕਮਿਊਨਿਟੀ ਨੂੰ ਆਰਥਿਕ ਅਤੇ ਸਮਾਜਿਕ ਤੌਰ ‘ਤੇ ਮਜ਼ਬੂਤ ਕਰਨ ਲਈ ਨੀਤੀਆਂ ਬਣਾਈਆਂ ਜਾ ਰਹੀਆਂ ਹਨ। ਫੈਡਰਲ ਬਜਟ ਵਿੱਚ ਬਲੈਕ ਉਦਯੋਗਪਤੀਆਂ ਅਤੇ ਮਾਨਸਿਕ ਸਿਹਤ ਪ੍ਰੋਗਰਾਮਾਂ ਲਈ ਖਾਸ ਫੰਡਿੰਗ ਕੀਤੀ ਗਈ ਹੈ।
ਸਮਾਗਮ ਵਿੱਚ ਬੋਲਦੇ ਹੋਏ ਜੀਂ ਆਗਸਟਿਨ ਨੇ ਕਿਹਾ ਕਿ Black History ਕੈਨੇਡਾ ਦੇ ਇਤਿਹਾਸ ਦਾ ਅਟੂਟ ਹਿੱਸਾ ਹੈ ਅਤੇ ਇਹ ਸਿਰਫ਼ ਫਰਵਰੀ ਮਹੀਨੇ ਤੱਕ ਸੀਮਤ ਨਹੀਂ ਹੋਣਾ ਚਾਹੀਦਾ।
ਉਨ੍ਹਾਂ ਨੇ ਕਿਹਾ ਕਿ ਇਨਸਾਫ਼, ਬਰਾਬਰੀ ਅਤੇ ਸ਼ਾਮਿਲੀਅਤ ਲਈ ਲੜਾਈ ਸਾਲ ਦੇ ਹਰ ਦਿਨ ਜਾਰੀ ਰਹਿਣੀ ਚਾਹੀਦੀ ਹੈ