Canada Population ਵਿੱਚ ਇਤਿਹਾਸਕ ਕਮੀ, Temporary Residents ਘਟੇ !
Canada Population Record Drop, Temporary Residents ਘਟੇ !
Canada Population ਵਿੱਚ ਇੱਕ ਵੱਡੀ ਅਤੇ ਇਤਿਹਾਸਕ ਕਮੀ ਦਰਜ ਕੀਤੀ ਗਈ ਹੈ। Statistics Canada ਦੇ ਤਾਜ਼ਾ ਅੰਕੜਿਆਂ ਮੁਤਾਬਕ 2025 ਦੀ ਤੀਜੀ ਤਿਮਾਹੀ ਦੌਰਾਨ ਕੈਨੇਡਾ ਦੀ ਆਬਾਦੀ ਵਿੱਚ 76,068 ਲੋਕਾਂ ਦੀ ਕਮੀ ਆਈ ਹੈ, ਜੋ ਹੁਣ ਤੱਕ ਦੀ ਸਭ ਤੋਂ ਵੱਡੀ ਤਿਮਾਹੀ ਘਟਾਓ ਮੰਨੀ ਜਾ ਰਹੀ ਹੈ।
Canada Population ਵਿੱਚ ਆਈ ਇਸ ਕਮੀ ਦਾ ਮੁੱਖ ਕਾਰਨ Temporary Residents ਦੀ ਗਿਣਤੀ ਵਿੱਚ ਤੇਜ਼ ਘਟਾਓ ਹੈ। ਰਿਪੋਰਟ ਅਨੁਸਾਰ non-permanent residents ਦੀ ਗਿਣਤੀ 176,479 ਘਟ ਗਈ, ਜੋ ਲਗਭਗ 6 ਫੀਸਦੀ ਦੀ ਕਮੀ ਹੈ।
Statistics Canada ਨੇ ਸਪਸ਼ਟ ਕੀਤਾ ਕਿ Canada Population ਉੱਤੇ ਇਹ ਅਸਰ ਕੇਂਦਰੀ ਸਰਕਾਰ ਦੀ Immigration ਨੀਤੀ ਕਾਰਨ ਆਇਆ ਹੈ, ਜਿਸ ਵਿੱਚ Study Permit ਅਤੇ Temporary Work Permit ਉੱਤੇ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ।
Ontario ਅਤੇ British Columbia ਵਿੱਚ Population ਦੀ ਸਭ ਤੋਂ ਵੱਡੀ ਕਮੀ ਦਰਜ ਕੀਤੀ ਗਈ ਹੈ, ਕਿਉਂਕਿ ਇਨ੍ਹਾਂ ਸੂਬਿਆਂ ਵਿੱਚ International Students ਦੀ ਸੰਖਿਆ ਸਭ ਤੋਂ ਵੱਧ ਸੀ। ਅੰਕੜਿਆਂ ਮੁਤਾਬਕ 73,682 International Study Permit Holders ਅਤੇ 67,616 Joint Study-Work Permit Holders ਕੈਨੇਡਾ ਛੱਡ ਚੁੱਕੇ ਹਨ।
ਮੌਜੂਦਾ ਸਮੇਂ Canada Population 41.57 ਮਿਲੀਅਨ ਹੈ। Statistics Canada ਕਹਿੰਦਾ ਹੈ ਕਿ ਇਹ ਘਟਾਓ COVID-19 ਮਹਾਂਮਾਰੀ ਤੋਂ ਬਾਅਦ ਪਹਿਲੀ ਵਾਰ ਹੋਇਆ ਹੈ, ਜੋ ਕੈਨੇਡਾ ਦੀ Immigration ਦਿਸ਼ਾ ਵਿੱਚ ਵੱਡੇ ਬਦਲਾਅ ਵੱਲ ਇਸ਼ਾਰਾ ਕਰਦਾ ਹੈ।
p