GTA News Media

Top Info Bar
22.1°C Toronto Loading date...
Canada

Clock Change ਨਾਲ ਕੈਨੇਡਾ ਵਿੱਚ ਮਿਲੇ-ਜੁਲੇ ਪ੍ਰਤੀਕਰਮ, ਕੁਝ ਲਈ ਸੁਵਿਧਾ ਤੇ ਕਈਆਂ ਲਈ ਪਰੇਸ਼ਾਨੀ |

Clock Change ਨਾਲ ਕੈਨੇਡਾ ਵਿੱਚ ਮਿਲੇ-ਜੁਲੇ ਪ੍ਰਤੀਕਰਮ, ਕੁਝ ਲਈ ਸੁਵਿਧਾ ਤੇ ਕਈਆਂ ਲਈ ਪਰੇਸ਼ਾਨੀ |
Share this post via:

Clock Change ਨਾਲ ਕੈਨੇਡਾ ਵਿੱਚ ਮਿਲੇ-ਜੁਲੇ ਪ੍ਰਤੀਕਰਮ |

ਕੈਨੇਡਾ ਵਿੱਚ ਹਰ ਸਾਲ ਦੋ ਵਾਰ ਹੋਣ ਵਾਲਾ Clock Change ਕੁਝ ਲੋਕਾਂ ਲਈ ਮੌਸਮ ਦੇ ਬਦਲਾਅ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ, ਪਰ ਕਈਆਂ ਲਈ ਇਹ ਥਕਾਵਟ, ਉਲਝਣ ਅਤੇ ਦਿਨਚਰੀ ਵਿੱਚ ਰੁਕਾਵਟ ਦਾ ਕਾਰਨ ਬਣਦਾ ਹੈ।

ਅੱਜ ਸਵੇਰੇ 2 ਵਜੇ ਤੋਂ Daylight Time ਲਾਗੂ ਹੋ ਗਿਆ ਹੈ ਅਤੇ ਜਿੱਥੇ ਇਹ ਪ੍ਰਣਾਲੀ ਚੱਲਦੀ ਹੈ ਉਥੇ ਘੜੀਆਂ ਨੂੰ ਇੱਕ ਘੰਟਾ ਅੱਗੇ ਕਰ ਦਿੱਤਾ ਗਿਆ। ਜ਼ਿਆਦਾਤਰ ਸਮਾਰਟਫੋਨ ਆਪਣੇ ਆਪ Clock Change ਕਰ ਲੈਂਦੇ ਹਨ, ਜੇ ਉਹਨਾਂ ਵਿੱਚ ਸਹੀ ਰੀਜਨ ਸੈਟ ਕੀਤਾ ਹੋਵੇ।

ਹਾਲਾਂਕਿ Saskatchewan ਅਤੇ Yukon ਵਿੱਚ ਇਹ ਪ੍ਰਣਾਲੀ ਨਹੀਂ ਹੈ ਅਤੇ ਉਥੇ ਸਾਲ ਭਰ ਇੱਕੋ ਸਮਾਂ ਹੀ ਚਲਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ Clock Change ਦਾ ਸਿਹਤ ‘ਤੇ ਵੀ ਅਸਰ ਪੈ ਸਕਦਾ ਹੈ। ਯਾਰਕ ਯੂਨੀਵਰਸਿਟੀ ਦੀ ਬਾਇਓਲੋਜੀ ਪ੍ਰੋਫੈਸਰ ਪੈਟ੍ਰਿਸੀਆ ਲਾਕਿਨ-ਥੋਮਸ ਦੇ ਮੁਤਾਬਕ, ਘੜੀ ਅੱਗੇ ਕਰਨ ਨਾਲ ਕੁਝ ਦਿਨਾਂ ਲਈ ਕਾਰ ਹਾਦਸਿਆਂ, ਦਿਲ ਦੇ ਦੌਰਿਆਂ ਅਤੇ ਸਟਰੋਕ ਦੇ ਮਾਮਲੇ ਵਧਣ ਦੀ ਸੰਭਾਵਨਾ ਹੁੰਦੀ ਹੈ।

ਕੈਨੇਡਾ ਵਿੱਚ ਸਮੇਂ ਦੀ ਨਿਯਮਾਵਲੀ ਸੂਬਿਆਂ ਅਤੇ ਟੈਰੀਟਰੀਜ਼ ਦੇ ਅਧੀਨ ਆਉਂਦੀ ਹੈ। ਇਤਿਹਾਸਕ ਤੌਰ ‘ਤੇ, ਫੈਡਰਲ ਸਰਕਾਰ ਨੇ 1918 ਵਿੱਚ Clock Change ਨੂੰ ਜੰਗੀ ਉਤਪਾਦਨ ਵਧਾਉਣ ਲਈ ਲਾਗੂ ਕੀਤਾ ਸੀ।

ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਨੇ ਹਾਲ ਹੀ ਵਿੱਚ ਐਲਾਨ ਕੀਤਾ ਹੈ ਕਿ ਉਹਨਾਂ ਦਾ ਸੂਬਾ ਭਵਿੱਖ ਵਿੱਚ ਸਥਾਈ Daylight Time ‘ਤੇ ਰਹੇਗਾ ਅਤੇ ਨਵੰਬਰ ਵਿੱਚ ਮੁੜ ਘੜੀਆਂ ਪਿੱਛੇ ਨਹੀਂ ਕੀਤੀਆਂ ਜਾਣਗੀਆਂ।

ਦੂਜੇ ਪਾਸੇ, ਅਲਬਰਟਾ ਦੀ ਪ੍ਰੀਮੀਅਰ ਡੈਨਿਏਲ ਸਮਿਥ ਨੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਵੀ Clock Change ਨੂੰ ਖਤਮ ਕਰਨ ਬਾਰੇ ਲੋਕਾਂ ਨਾਲ ਸਲਾਹ-ਮਸ਼ਵਰਾ ਕਰੇਗੀ। ਲਗਭਗ ਪੰਜ ਸਾਲ ਪਹਿਲਾਂ ਇਸ ਮਾਮਲੇ ‘ਤੇ ਰੈਫਰੈਂਡਮ ਵੀ ਕਰਵਾਇਆ ਗਿਆ ਸੀ, ਪਰ ਬਹੁਤ ਘੱਟ ਅੰਤਰ ਨਾਲ ਇਹ ਪ੍ਰਸਤਾਵ ਰੱਦ ਹੋ ਗਿਆ ਸੀ।

ਇਸੇ ਤਰ੍ਹਾਂ, Ontario ਸਰਕਾਰ ਨੇ 2020 ਵਿੱਚ ਕਾਨੂੰਨ ਪਾਸ ਕਰਕੇ ਘੜੀਆਂ ਬਦਲਣ ਦੀ ਪ੍ਰਣਾਲੀ ਖਤਮ ਕਰਨ ਦਾ ਫੈਸਲਾ ਕੀਤਾ ਸੀ, ਪਰ ਇਹ ਤਦ ਹੀ ਲਾਗੂ ਹੋਵੇਗਾ ਜੇ Quebec ਅਤੇ New York ਵੀ ਇਹੋ ਜਿਹਾ ਕਦਮ ਚੁੱਕਣ।

ਮਾਹਿਰਾਂ ਦੇ ਅਨੁਸਾਰ, ਜੇ ਲੋਕਾਂ ਤੋਂ ਸਿੱਧਾ ਪੁੱਛਿਆ ਜਾਵੇ ਕਿ ਕੀ ਉਹ ਸਾਲ ਵਿੱਚ ਦੋ ਵਾਰ ਹੋਣ ਵਾਲਾ Clock Change ਖਤਮ ਕਰਨਾ ਚਾਹੁੰਦੇ ਹਨ, ਤਾਂ ਸੰਭਵ ਹੈ ਕਿ ਵੱਡੀ ਗਿਣਤੀ ਵਿੱਚ ਲੋਕ ਇਸ ਦਾ ਸਮਰਥਨ ਕਰਨ।