GTA News Media

Top Info Bar
22.1°C Toronto Loading date...
Canada

ਲਿਬਰਲ ਸਰਕਾਰ ਵੱਲੋਂ GST ਛੋਟ ਵਿੱਚ ਕੀਤਾ ਜਾਵੇਗਾ ਵਾਧਾ

ਲਿਬਰਲ ਸਰਕਾਰ ਵੱਲੋਂ GST ਛੋਟ ਵਿੱਚ ਕੀਤਾ ਜਾਵੇਗਾ ਵਾਧਾ
Share this post via:

ਫੈਡਰਲ ਸਰਕਾਰ ਵੱਲੋਂ ਘੱਟ ਆਮਦਨ ਵਾਲੇ ਕੈਨੇਡੀਅਨਾਂ ਨੂੰ ਮਹਿੰਗਾਈ ਤੋਂ ਥੋੜ੍ਹੀ ਰਾਹਤ ਦੇਣ ਦਾ ਫੈਸਲਾ ਕੀਤਾ ਗਿਆ ਹੈ। ਫੈਡਰਲ ਸਰਕਾਰ ਵੱਲੋਂ ਆਰਜ਼ੀ ਤੌਰ ਉੱਤੇ GST ਛੋਟ ਵਾਲੇ ਚੈੱਕਾਂ ਦੀ ਰਕਮ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਵੈਨਕੂਵਰ ਵਿੱਚ ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਲਿਬਰਲ ਕੈਬਨਿਟ ਰਟਰੀਟ ਵਿੱਚ ਕਿਫਾਇਤੀਪਣ ਨੂੰ ਸੰਬੋਧਨ ਕਰਨ ਲਈ ਤਿੰਨ ਨੁਕਾਤੀ ਯੋਜਨਾ ਦਾ ਐਲਾਨ ਕੀਤਾ ਜਾਵੇਗਾ ਅਤੇ ਕੈਬਨਿਟ ਮੰਤਰੀਆਂ ਵੱਲੋਂ ਅਰਥਚਾਰੇ ਤੇ ਰਹਿਣੀ-ਸਹਿਣੀ ਉੱਤੇ ਆਉਣ ਵਾਲੇ ਖਰਚੇ ਦੇ ਸਬੰਧ ਵਿੱਚ ਮੁੱਖ ਤੌਰ ਉੱਤੇ ਚਰਚਾ ਕੀਤੀ ਜਾਵੇਗੀ।

ਫੈਡਰਲ ਸੂਤਰਾਂ ਨੇ ਦੱਸਿਆ ਕਿ ਆਉਣ ਵਾਲੇ ਛੇ ਮਹੀਨਿਆਂ ਲਈ GST ਅਦਾਇਗੀਆਂ ਨੂੰ ਦੁੱਗਣਾ ਕੀਤਾ ਜਾਵੇਗਾ। ਇਸ ਨਾਲ ਆਪਣਾ ਕਿਰਾਇਆ ਦੇਣ ਲਈ ਸੰਘਰਸ਼ ਕਰ ਰਹੇ ਕੈਨੇਡੀਅਨਾਂ ਨੂੰ ਥੋੜ੍ਹੀ ਮਦਦ ਮਿਲੇਗੀ । ਜਿ਼ਕਰਯੋਗ ਹੈ ਕਿ ਲਿਬਰਲਾਂ ਨਾਲ ਕੀਤੇ ਗਏ ਸਮਝੌਤੇ ਸਮੇਂ NDP ਵੱਲੋਂ ਇਹੋ ਦੋ ਮੁੱਖ ਮੰਗਾਂ ਕੀਤੀਆਂ ਗਈਆਂ ਸਨ। NDP ਆਗੂ ਜਗਮੀਤ ਸਿੰਘ ਨੇ ਇਹ ਸਪਸ਼ਟ ਕਰ ਦਿੱਤਾ ਸੀ ਕਿ ਜੇ ਲਿਬਰਲਾਂ ਵੱਲੋਂ ਉਨ੍ਹਾਂ ਦੇ ਤਰਜੀਹੀ ਮੁੱਦਿਆਂ ਦਾ ਖਿਆਲ ਨਹੀਂ ਰੱਖਿਆ ਜਾਵੇਗਾ ਤਾਂ ਦੋਵਾਂ ਪਾਰਟੀਆਂ ਦਰਮਿਆਨ ਕੀਤਾ ਗਿਆ ਸਮਝੌਤਾ ਖ਼ਤਮ ਹੋ ਜਾਵੇਗਾ।