GTA News Media

Top Info Bar
22.1°C Toronto Loading date...
Canada

2026 ਤੋਂ ਬਦਲਣਗੇ ਫੈਡਰਲ Income Tax Brackets: CRA ਨੇ ਜਾਰੀ ਕੀਤੀਆਂ ਨਵੀਆਂ ਦਰਾਂ !

2026 ਤੋਂ ਬਦਲਣਗੇ ਫੈਡਰਲ Income Tax Brackets: CRA ਨੇ ਜਾਰੀ ਕੀਤੀਆਂ ਨਵੀਆਂ ਦਰਾਂ !
Share this post via:

2026 ਲਈ ਨਵੇਂ ਫੈਡਰਲ Income Tax Brackets ਜਾਰੀ !

ਕੈਨੇਡਾ ਰੇਵੈਨਿਊ ਏਜੰਸੀ (CRA) ਨੇ ਪੁਸ਼ਟੀ ਕੀਤੀ ਹੈ ਕਿ 2026 ਵਿੱਚ ਫੈਡਰਲ Income Tax Brackets ਬਦਲੇ ਜਾਣਗੇ, ਜਿਸ ਨਾਲ ਘੱਟ ਆਮਦਨ ਵਾਲਿਆਂ ਨੂੰ ਹਲਕਾ ਟੈਕਸ ਰਾਹਤ ਮਿਲੇਗੀ। ਜੇਕਰ ਸੰਸਦ ਵਿੱਚ ਮੌਜੂਦਾ ਬਿੱਲ ਕਾਨੂੰਨ ਬਣਦਾ ਹੈ, ਤਾਂ ਇਹ ਤਬਦੀਲੀਆਂ 2026 ਤੋਂ ਲਾਗੂ ਹੋ ਜਾਣਗੀਆਂ।

ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ “ਮਿਡਲ-ਕਲਾਸ ਟੈਕਸ ਕਟੌਤੀ” ਦੇ ਤਹਿਤ ਸਭ ਤੋਂ ਹੇਠਲੇ Income Tax ਬ੍ਰੈਕੇਟ ਦੀ ਦਰ 15% ਤੋਂ ਘੱਟ ਕੇ 14% ਕੀਤੀ ਗਈ ਹੈ। 2025 ਲਈ ਇਹ ਬ੍ਰੈਕੇਟ $57,375 ਤੱਕ ਸੀ, ਜਦੋਂਕਿ 2026 ਲਈ ਇਸਨੂੰ ਮਹਿੰਗਾਈ-ਸੂਚਕ ਦੇ ਅਧਾਰ ‘ਤੇ ਵਧਾ ਕੇ $58,523 ਕੀਤਾ ਜਾਵੇਗਾ।

🔹 2026 ਦੇ ਨਵੇਂ Income Tax Brackets

  • 1st ਬ੍ਰੈਕੇਟ:
    2025 – $57,375 ਤੱਕ (15%)
    2026 – $58,523 ਤੱਕ (14%)
  • 2nd ਬ੍ਰੈਕੇਟ:
    2025 – $57,375 ਤੋਂ $114,750 (20.5%)
    2026 – $58,523 ਤੋਂ $117,045 (20.5%)
  • 3rd ਬ੍ਰੈਕੇਟ:
    2025 – $114,750 ਤੋਂ $177,882 (26%)
    2026 – $117,045 ਤੋਂ $181,440 (26%)
  • 4th ਬ੍ਰੈਕੇਟ:
    2025 – $177,882 ਤੋਂ $253,414 (29%)
    2026 – $181,440 ਤੋਂ $258,482 (29%)
  • 5th ਅਤੇ ਸਭ ਤੋਂ ਉੱਚਾ ਬ੍ਰੈਕੇਟ:
    2025 – $253,414 ਤੋਂ ਉੱਪਰ (33%)
    2026 – $258,482 ਤੋਂ ਉੱਪਰ (33%)

CRA ਮੁਤਾਬਕ, 2025 ਲਈ ਪੂਰੇ ਸਾਲ ਦੀ ਗਿਣਤੀ ‘ਚ ਹੇਠਲੀ ਦਰ 14.5% ਰਹੇਗੀ, ਜਦੋਂਕਿ 2026 ਤੋਂ ਇਹ 14% ਸਥਾਈ ਹੋ ਜਾਵੇਗੀ।

🔹 ਕਿਉਂ ਵਧੇ Income Tax Brackets?

CPA ਕੈਨੇਡਾ ਦੇ ਟੈਕਸ ਡਾਇਰੈਕਟਰ ਰਾਇਆਨ ਮਾਈਨਰ ਅਨੁਸਾਰ, ਮਹਿੰਗਾਈ ਦੇ ਕਾਰਨ ਬ੍ਰੈਕੇਟ ਵਧਾਉਣ ਦਾ ਮਕਸਦ ਖਰੀਦਣ ਦੀ ਸਮਰੱਥਾ (purchasing power) ਨੂੰ ਬਰਕਰਾਰ ਰੱਖਣਾ ਹੈ।

ਉਨ੍ਹਾਂ ਕਿਹਾ:
“ਤੁਹਾਡੀ ਆਮਦਨ ਵਧਦੀ ਹੈ ਪਰ ਮਹਿੰਗਾਈ ਕਾਰਨ ਤੁਸੀਂ ਵੱਧ ਨਹੀਂ ਬਚਾ ਰਹੇ। ਇਸ ਲਈ Income Tax Brackets ਨੂੰ inflation ਨਾਲ adjust ਕਰਨਾ ਲਾਜ਼ਮੀ ਹੈ।”

🔹 Basic Personal Amount (BPA) ਵੀ ਵਧੇਗਾ

  • 2025 BPA: $16,129 (ਜਿਨ੍ਹਾਂ ਦੀ ਆਮਦਨ $177,882 ਤੋਂ ਘੱਟ ਹੈ)
  • 2026 BPA: $16,452

ਇਹ ਉਹ ਆਮਦਨ ਹੈ ਜੋ ਪੂਰੀ ਤਰ੍ਹਾਂ ਟੈਕਸ-ਮੁਕਤ ਰਹੇਗੀ।