GTA News Media

Top Info Bar
22.1°C Toronto Loading date...
Canada

Canada ‘ਚ International students ਲਈ ਹੈਲਥ ਕੇਅਰ ਸਹੂਲਤਾਂ ਪ੍ਰਾਂਤਾਂ ਅਨੁਸਾਰ ਕਾਫ਼ੀ ਵੱਖਰੀਆਂ |

Canada ‘ਚ International students ਲਈ ਹੈਲਥ ਕੇਅਰ ਸਹੂਲਤਾਂ ਪ੍ਰਾਂਤਾਂ ਅਨੁਸਾਰ ਕਾਫ਼ੀ ਵੱਖਰੀਆਂ |
Share this post via:

Canada ‘ਚ International students ਲਈ ਹੈਲਥ ਕੇਅਰ ਨੀਤੀਆਂ |

Canada ਵਿੱਚ ਪੜ੍ਹ ਰਹੇ International students ਲਈ ਹੈਲਥ ਕੇਅਰ ਦੀ ਪਹੁੰਚ ਦੇ ਨਿਯਮ ਦੇਸ਼ ਭਰ ਵਿੱਚ ਇਕਸਾਰ ਨਹੀਂ ਹਨ। ਇੱਕ ਤਾਜ਼ਾ ਰਾਸ਼ਟਰੀ ਰਿਪੋਰਟ ਮੁਤਾਬਕ, ਪ੍ਰਾਂਤੀ ਸਰਕਾਰਾਂ ਵੱਲੋਂ ਲਾਗੂ ਕੀਤੀਆਂ ਨੀਤੀਆਂ ਕਾਰਨ ਵਿਦਿਆਰਥੀਆਂ ਨੂੰ ਸਰਕਾਰੀ ਜਾਂ ਪ੍ਰਾਈਵੇਟ ਹੈਲਥ ਇੰਸ਼ੋਰੈਂਸ ‘ਤੇ ਨਿਰਭਰ ਕਰਨਾ ਪੈਂਦਾ ਹੈ।

Canadian Health Coalition ਅਤੇ Madhu Verma Migrant Justice Centre ਵੱਲੋਂ ਜਾਰੀ ਅਧਿਐਨ ਦਰਸਾਉਂਦਾ ਹੈ ਕਿ Alberta, Saskatchewan, Prince Edward Island, New Brunswick ਅਤੇ Northwest Territories ਵਿੱਚ International students ਨੂੰ ਸਰਕਾਰੀ ਹੈਲਥ ਕੇਅਰ ਦੀ ਸਿੱਧੀ ਪਹੁੰਚ ਮਿਲਦੀ ਹੈ। ਇਸਦੇ ਉਲਟ, Ontario, Manitoba ਅਤੇ Yukon ਵਿੱਚ ਪੜ੍ਹ ਰਹੇ International-students ਲਈ ਪ੍ਰਾਈਵੇਟ ਇੰਸ਼ੋਰੈਂਸ ਲਾਜ਼ਮੀ ਹੈ।

Ontario ਦੀਆਂ ਬਹੁਤੀਆਂ ਯੂਨੀਵਰਸਿਟੀਆਂ ਵਿੱਚ International students ਨੂੰ University Health Insurance Plan (UHIP) ਦੇ ਅਧੀਨ ਲਿਆਂਦਾ ਜਾਂਦਾ ਹੈ, ਜਿਸ ਦੀ ਸਾਲਾਨਾ ਲਾਗਤ ਲਗਭਗ $792 ਹੈ। Manitoba ਵਿੱਚ ਇਹ ਖਰਚਾ $1,200 ਤੱਕ ਪਹੁੰਚਦਾ ਹੈ, ਜਦਕਿ Yukon ਵਿੱਚ ਸਟੂਡੈਂਟ ਇੰਸ਼ੋਰੈਂਸ ਦੀ ਸਾਲਾਨਾ ਫੀਸ $565 ਹੈ।

British Columbia ਵਿੱਚ International-students ਨੂੰ ਤਿੰਨ ਮਹੀਨੇ ਦੀ ਉਡੀਕ ਮਗਰੋਂ ਮਹੀਨਾਵਾਰ ਫੀਸ ਦੇ ਕੇ ਸਰਕਾਰੀ ਹੈਲਥ ਪਲਾਨ ਵਿੱਚ ਸ਼ਾਮਲ ਕੀਤਾ ਜਾਂਦਾ ਹੈ। Quebec ਵਿੱਚ ਕੇਵਲ ਉਹੀ ਵਿਦਿਆਰਥੀ ਸਰਕਾਰੀ ਹੈਲਥ ਕੇਅਰ ਲਈ ਯੋਗ ਹਨ, ਜੋ ਸੂਬੇ ਨਾਲ ਸਮਾਜਿਕ ਸੁਰੱਖਿਆ ਸਮਝੌਤਾ ਰੱਖਣ ਵਾਲੇ ਦੇਸ਼ਾਂ ਤੋਂ ਆਏ ਹਨ।

ਰਿਪੋਰਟ ਅਨੁਸਾਰ, ਬਹੁਤ ਸਾਰੇ International students ਨੂੰ ਹੈਲਥ ਕੇਅਰ ਸਿਸਟਮ ਬਾਰੇ ਪੂਰੀ ਜਾਣਕਾਰੀ ਨਹੀਂ ਹੁੰਦੀ, ਜਿਸ ਕਾਰਨ ਉਹ ਅਕਸਰ ਇਲਾਜ ਲੈਣ ਤੋਂ ਹਿਚਕਚਾਉਂਦੇ ਹਨ। ਸੱਭਿਆਚਾਰਕ, ਭਾਸ਼ਾਈ ਅਤੇ ਪ੍ਰਸ਼ਾਸਨਕ ਰੁਕਾਵਟਾਂ ਵੀ ਇਸ ਚੁਣੌਤੀ ਨੂੰ ਹੋਰ ਗੰਭੀਰ ਬਣਾਉਂਦੀਆਂ ਹਨ।

ਰਿਸਰਚਰਾਂ ਨੇ ਫੈਡਰਲ ਅਤੇ ਪ੍ਰਾਂਤੀ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ International students ਲਈ ਹੈਲਥ ਕੇਅਰ ਤੱਕ ਸਪੱਸ਼ਟ, ਸਮਾਨ ਅਤੇ ਨਿਆਂਸੰਗਤ ਪਹੁੰਚ ਯਕੀਨੀ ਬਣਾਈ ਜਾਵੇ, ਕਿਉਂਕਿ ਇਹ ਵਿਦਿਆਰਥੀ Canada ਦੀ ਸਿੱਖਿਆ ਅਤੇ ਅਰਥਵਿਵਸਥਾ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ।