GTA News Media

Top Info Bar
22.1°C Toronto Loading date...
Canada

Mark Carney ਦੀ Ottawa ‘ਚ Premiers ਨਾਲ ਬੈਠਕ, ਵਪਾਰ ਅਤੇ ਨਿਵੇਸ਼ ‘ਤੇ ਫੋਕਸ |

Mark Carney ਦੀ Ottawa ‘ਚ Premiers ਨਾਲ ਬੈਠਕ, ਵਪਾਰ ਅਤੇ ਨਿਵੇਸ਼ ‘ਤੇ ਫੋਕਸ |
Share this post via:

Mark Carney ਦੀ Ottawa ‘ਚ Premiers ਨਾਲ ਅਹਿਮ ਮੀਟਿੰਗ |

Ottawa – Prime Minister Mark Carney ਨੇ ਵੀਰਵਾਰ ਨੂੰ Ottawa ਵਿੱਚ Canada ਦੇ ਸੂਬਾਈ Premiers ਨਾਲ ਅਹਿਮ ਮੀਟਿੰਗ ਕੀਤੀ। ਇਸ ਬੈਠਕ ਦੌਰਾਨ North America ਦੇ ਮੁੱਖ free trade agreement ਦੀ ਸਮੀਖਿਆ, ਸੰਭਾਵਿਤ ਅਮਰੀਕੀ ਟੈਰਿਫ਼ਾਂ ਅਤੇ ਕੈਨੇਡਾ ਦੀ ਆਰਥਿਕ ਰਣਨੀਤੀ ‘ਤੇ ਵਿਸਥਾਰ ਨਾਲ ਵਿਚਾਰ ਕੀਤਾ ਗਿਆ।

ਮੀਟਿੰਗ ਦੀ ਸ਼ੁਰੂਆਤ ਕਰਦਿਆਂ Mark Carney ਨੇ ਕਿਹਾ ਕਿ ਮੌਜੂਦਾ ਗਲੋਬਲ ਹਾਲਾਤਾਂ ‘ਚ “ਉਸ ਗੱਲ ‘ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ ਜੋ ਸਾਡੇ ਕੰਟਰੋਲ ਵਿੱਚ ਹੈ।” ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਫੈਡਰਲ ਅਤੇ ਸੂਬਾਈ ਸਰਕਾਰਾਂ ਮਿਲ ਕੇ ਨਵੇਂ ਅੰਤਰਰਾਸ਼ਟਰੀ ਵਪਾਰਕ ਸਾਂਝੇਦਾਰ ਬਣਾਉਣ ਅਤੇ ਦੇਸੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ‘ਤੇ ਕੰਮ ਕਰਨ।

Mark Carney ਨੇ Premiers ਦਾ ਧੰਨਵਾਦ ਕੀਤਾ ਜੋ ਆਪਣੇ-ਆਪਣੇ ਸੂਬਿਆਂ ਵਿੱਚ interprovincial trade barriers ਘਟਾਉਣ ਵੱਲ ਕਦਮ ਚੁੱਕ ਰਹੇ ਹਨ। ਉਨ੍ਹਾਂ ਕਿਹਾ ਕਿ ਹਾਲਾਂਕਿ ਕੁਝ ਪ੍ਰਗਤੀ ਹੋਈ ਹੈ, ਪਰ ਹਜੇ ਵੀ ਕਈ ਲੰਬੇ ਸਮੇਂ ਤੋਂ ਚੱਲ ਰਹੀਆਂ ਰੁਕਾਵਟਾਂ ਨੂੰ ਖਤਮ ਕਰਨ ਦੀ ਲੋੜ ਹੈ ਤਾਂ ਜੋ ਕੈਨੇਡਾ ਆਪਣੀ ਪੂਰੀ ਆਰਥਿਕ ਸਮਰੱਥਾ ਹਾਸਲ ਕਰ ਸਕੇ।

Ontario Premier Doug Ford ਅਤੇ New Brunswick Premier Susan Holt ਨੇ ਵੀ ਬੈਠਕ ਤੋਂ ਪਹਿਲਾਂ ਕਿਹਾ ਕਿ ਮੌਜੂਦਾ ਸਮੇਂ ‘ਚ ਅਮਰੀਕਾ ਨਾਲ ਸਬੰਧਾਂ ਨੂੰ ਲੈ ਕੇ “ਲਗਭਗ ਕੁਝ ਵੀ ਸਧਾਰਣ ਨਹੀਂ” ਹੈ। Premiers ਨੇ ਇੱਕਜੁੱਟ “Team Canada” ਰਵੱਈਆ ਅਪਣਾਉਣ ‘ਤੇ ਜ਼ੋਰ ਦਿੱਤਾ।

ਹਾਲਾਂਕਿ, ਕੁਝ ਮਸਲਿਆਂ ‘ਤੇ ਤਣਾਅ ਵੀ ਨਜ਼ਰ ਆਇਆ, ਖ਼ਾਸ ਕਰਕੇ British Columbia ਵੱਲੋਂ ਪੱਛਮੀ ਤਟ ਤੱਕ ਸੰਭਾਵਿਤ pipeline ਪ੍ਰੋਜੈਕਟ ਬਾਰੇ ਚਿੰਤਾ ਜਤਾਈ ਗਈ। Alberta Premier Danielle Smith ਨੇ ਕਿਹਾ ਕਿ ਇਸ ਮਾਮਲੇ ‘ਚ Mark Carney, BC Premier David Eby ਅਤੇ ਉਨ੍ਹਾਂ ਦਰਮਿਆਨ ਗੱਲਬਾਤ ਸਕਾਰਾਤਮਕ ਰਹੀ ਹੈ ਅਤੇ ਤਰੱਕੀ ਦੇ ਸੰਕੇਤ ਮਿਲ ਰਹੇ ਹਨ।

ਵਿਸ਼ਲੇਸ਼ਕਾਂ ਮੁਤਾਬਕ, Mark Carney ਦੀ ਇਹ ਮੀਟਿੰਗ ਕੈਨੇਡਾ ਦੀ ਆਰਥਿਕ ਦਿਸ਼ਾ ਅਤੇ ਅੰਤਰਰਾਸ਼ਟਰੀ ਵਪਾਰਕ ਰਣਨੀਤੀ ਲਈ ਕਾਫ਼ੀ ਅਹਿਮ ਮੰਨੀ ਜਾ ਰਹੀ ਹੈ, ਖ਼ਾਸ ਕਰਕੇ ਉਸ ਸਮੇਂ ‘ਚ ਜਦੋਂ ਅਮਰੀਕਾ ਵੱਲੋਂ ਟੈਰਿਫ਼ਾਂ ਦੀ ਧਮਕੀ ਬਣੀ ਹੋਈ ਹੈ।