Narendra Modi inaugurates Patel statue in Canada
ਨਰਿੰਦਰ ਮੋਦੀ ਨੇ ਕੀਤਾ ਕੈਨੇਡਾ ਚ ਪਟੇਲ ਦੀ ਮੂਰਤੀ ਦਾ ਉਦਘਾਟਨ
Toronto, Ontario (Kultaran Singh Padhiana) : The Prime Minister of India Narendra Modi last Sunday unveiled an online (virtual) bronze statue of Sardar Vallabhbhai Patel at the Sanatan Mandir Cultural Center in Markham, Ontario, Canada. This statue of Sardar Patel is the first of its kind in North America. On this occasion, Narendra Modi also talked about building a strong alliance between Canada and India. Through video call, Narendra Modi has addressed at least 1000 people on this occasion. The message from Prime Minister Justin Trudeau was read out by Canadian federal ministers, along with messages from Indian Foreign Minister S. Jaishankar and Ontario Chief Minister Doug Ford.
ਟਰਾਂਟੋ, ਉਨਟਾਰੀਓ (ਕੁਲਤਰਨ ਸਿੰਘ ਪਧਿਆਣਾ) : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ ਲੰਘੇ ਐਤਵਾਰ ਕੈਨੇਡੀਅਨ ਸੂਬੇ ੳਨਟਾਰੀਉ ਦੇ ਸ਼ਹਿਰ ਮਾਰਖਮ ਦੇ ਸਨਾਤਨ ਮੰਦਿਰ ਕਲਚਰਲ ਸੈੰਟਰ ਵਿਖੇ ਸਰਦਾਰ ਵੱਲਭ ਭਾਈ ਪਟੇਲ ਦੇ 9 ਫੁੱਟ ਉੱਚੇ ਅਤੇ 1000 ਕਿਲੋ ਵਜਨ ਵਾਲੇ ਕਾਂਸੀ(Bronze) ਦੇ ਬੁੱਤ ਦਾ ਆਨਲਾਈਨ (Virtual) ਉਦਘਾਟਨ ਕੀਤਾ ਹੈ। ਸਰਦਾਰ ਪਟੇਲ ਦਾ ਇਹ ਬੁੱਤ ਪੂਰੇ ਉਤਰੀ ਅਮਰੀਕਾ ਚ ਪਹਿਲਾ ਹੈ , ਇਸ ਮੌਕੇ ਨਰਿੰਦਰ ਮੋਦੀ ਨੇ ਕੈਨੇਡਾ ਅਤੇ ਭਾਰਤ ਵਿੱਚਕਾਰ ਮਜਬੂਤ ਗਠਜੋੜ ਬਣਾਉਣ ਦੀ ਵੀ ਗੱਲ ਕੀਤੀ ਹੈ। ਵੀਡੀਓ ਕਾਲ ਰਾਹੀ ਨਰਿੰਦਰ ਮੋਦੀ ਵੱਲੋ ਇਸ ਮੌਕੇ ਘੱਟੋ-ਘੱਟ 1000 ਲੋਕਾ ਨੂੰ ਇਸ ਮੌਕੇ ਸੰਬੋਧਿਤ ਕੀਤਾ ਗਿਆ ਹੈ। ਇਸ ਮੌਕੇ ਕੈਨੇਡੀਅਨ ਫੈਡਰਲ ਮੰਤਰੀਆ ਵੱਲੋ ਪ੍ਰਧਾਨ ਮੰਤਰੀ ਜਸਟਿਨ ਟਰੇਡੋ ਦਾ ਸੰਦੇਸ਼ ਵੀ ਪੜ ਕੇ ਸੁਣਾਇਆ ਗਿਆ ਹੈ , ਨਾਲ ਹੀ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਉਨਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਦਾ ਸੰਦੇਸ਼ ਵੀ ਇਸ ਮੌਕੇ ਪੜਿਆ ਗਿਆ ਹੈ।